ਜੌਨੀ ਲੀਵਰ ਤੇ ਉਹਨਾਂ ਦੀ ਬੇਟੀ ਨੇ ਕੋਰੋਨਾ ਵਾਇਰਸ ’ਤੇ ਬਣਾਈ ਵੀਡੀਓ, ਤੁਹਾਨੂੰ ਵੀ ਆਵੇਗੀ ਖੂਬ ਪਸੰਦ

Written by  Rupinder Kaler   |  March 18th 2020 02:05 PM  |  Updated: March 18th 2020 02:05 PM

ਜੌਨੀ ਲੀਵਰ ਤੇ ਉਹਨਾਂ ਦੀ ਬੇਟੀ ਨੇ ਕੋਰੋਨਾ ਵਾਇਰਸ ’ਤੇ ਬਣਾਈ ਵੀਡੀਓ, ਤੁਹਾਨੂੰ ਵੀ ਆਵੇਗੀ ਖੂਬ ਪਸੰਦ

ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ਵਿੱਚ ਸਾਵਧਾਨੀ ਵਰਤੀ ਜਾ ਰਹੀ ਹੈ ਉੱਥੇ ਕਮੇਡੀਅਨ ਜੌਨੀ ਲੀਵਰ ਦੀ ਬੇਟੀ ਜੈਮੀ ਲੀਵਰ ਨੇ ਇਸ ਤੇ ਜ਼ਬਰਦਸਤ ਗਾਣਾ ਬਣਾ ਦਿੱਤਾ ਹੈ । ਉਹਨਾਂ ਦਾ ਇਹ ਗਾਣਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਇਹ ਗਾਣਾ ਖੂਬ ਸੁਰਖੀਆਂ ਵਟੋਰ ਰਿਹਾ ਹੈ । ਜੈਮੀ ਲੀਵਰ ਦੇ ਇਸ ਗਾਣੇ ਨੂੰ 40000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਇਸ ਗਾਣੇ ਵਿੱਚ ਜੈਮੀ ਲੀਵਰ ਦੇ ਨਾਲ-ਨਾਲ ਉਹਨਾਂ ਦਾ ਪੂਰਾ ਬੈਂਡ ਵੀ ਦਿਖਾਈ ਦੇ ਰਿਹਾ ਹੈ ।

https://twitter.com/Its_JamieLever/status/1239494525057261569

ਜੈਮੀ ਲੀਵਰ ਨੇ ਇਸ ਗਾਣੇ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸ਼ੇਅਰ ਕੀਤਾ ਹੈ । ਇਸ ਗਾਣੇ ਨੂੰ ਪੋਸਟ ਕਰਦੇ ਹੋਏ ਜੈਮੀ ਨੇ ਲਿਖਿਆ ਹੈ ‘ਕੋਰੋਨਾ ਵਾਇਰਸ ਤੇ ਮੇਰਾ ਗਾਣਾ ਪੇਸ਼ ਹੈ’ । ਗਾਣੇ ਦੇ ਸ਼ੁਰੂ ਵਿੱਚ ਜੈਮੀ ਲੀਵਰ ਪਹਿਲਾਂ ਖੰਘਦੀ ਹੈ ਤੇ ਇਸ ਗਾਣੇ ਵਿੱਚ ਚੀਨ ਦੇ ਕੁਝ ਸ਼ਹਿਰਾਂ ਦਾ ਵੀ ਜ਼ਿਕਰ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਮੀ ਲੀਵਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ।

https://twitter.com/Its_JamieLever/status/1239840376359243776

ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਪਿਤਾ ਜਾਨੀ ਲੀਵਰ ਨਾਲ ਇੱਕ ਟਿੱਕ ਟੌਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਦੋਹਾਂ ਦਾ ਅੰਦਾਜ਼ ਦੇਖਣ ਵਾਲਾ ਸੀ । ਪਰ ਵੀਡੀਓ ਵਿੱਚ ਦੋਵੇਂ ਝਗੜਨ ਲੱਗ ਜਾਂਦੇ ਹਨ ।

https://www.instagram.com/p/BbVb-SDBG5f/

ਗੱਲ ਕੋਰੋਨਾ ਵਾਇਰਸ ਦੀ ਕਰੀਏ ਤਾ ਇਸ ਵਾਇਰਸ ਕਰਕੇ ਭਾਰਤ ਵਿੱਚ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ । ਜਿਸ ਨੂੰ ਦੇਖਦੇ ਹੋਏ ਹਰ ਕੋਈ ਇੱਕ ਦੂਜੇ ਨੂੰ ਆਪਣੇ ਆਪਣੇ ਤਰੀਕੇ ਨਾਲ ਜਾਗਰੂਕ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network