ਜੌਨੀ ਲੀਵਰ ਨੇ ਆਪਣੇ ਬੱਚਿਆਂ ਨਾਲ ਵੀਡੀਓ ਸਾਂਝਾ ਕਰਕੇ ਦਿੱਤਾ ਖ਼ਾਸ ਮੈਸੇਜ਼

written by Rupinder Kaler | March 04, 2021

ਕਮੇਡੀਅਨ ਜੌਨੀ ਲੀਵਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਉਹ ਆਪਣੀ ਬੇਟੀ ਜੈਮੀ ਲੀਵਰ ਅਤੇ ਬੇਟੇ ਜੈਸੀ ਲੀਵਰ ਨਾਲ ਡਾਂਸ ਕਰ ਰਹੇ ਹਨ । ਜੌਨੀ ਲੀਵਰ ਦਾ ਇਹ ਵੀਡੀਓ ਖੂਬ ਦੇਖਿਆ ਜਾ ਰਿਹਾ ਹੈ । ਵੀਡੀਓ ਵਿੱਚ ਪੂਰਾ ਪਰਿਵਾਰ ‘ਡੌਂਟ ਟਚ ਮੀ’ ਗਾਣੇ ਤੇ ਥਿਰਕਦਾ ਨਜ਼ਰ ਆ ਰਿਹਾ ਹੈ ।

image from johny lever's Instagram

ਹੋਰ ਪੜ੍ਹੋ :

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ 6 ਸਾਲ ਬਾਅਦ ਬਣਨ ਜਾ ਰਹੀ ਮਾਂ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

johny lever image from johny lever's Instagram

ਵੀਡੀਓ ਵਿੱਚ ਉਹਨਾਂ ਦਾ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜੌਨੀ ਲੀਵਰ ਵਾਂਗ ਉਹਨਾਂ ਦੇ ਬੱਚੇ ਵੀ ਡਾਂਸ ਵਿੱਚ ਮਾਹਿਰ ਹਨ । ਦੋਵੇਂ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਪਰ ਇਹ ਪਹਿਲਾਂ ਮੌਕਾ ਹੈ ਜਦੋਂ ਤਿੰਨੇ ਇੱਕਠੇ ਪ੍ਰਫਾਰਮੈਂਸ ਦਿੰਦੇ ਨਜ਼ਰ ਆ ਰਹੇ ਹਨ। ਜੌਨੀ ਲੀਵਰ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

image from johny lever's Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਜੌਨੀ ਨੇ ਲੋਕਾਂ ਨੂੰ ਮੈਸੇਜ਼ ਵੀ ਦਿੱਤਾ ਹੈ । ਉਹਨਾਂ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਲੱਗਣ ਤੱਕ ਡੌਂਟ ਟੱਚ ਮੀ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੌਨੀ ਲੀਵਰ ਦੀ ਧੀ ਆਪਣੇ ਪਿਤਾ ਨਾਲ ਕਮੇਡੀ ਵੀਡੀਓ ਵੀ ਬਣਾਉਂਦੀ ਹੈ ।

 

View this post on Instagram

 

A post shared by Johny Lever (@iam_johnylever)

0 Comments
0

You may also like