ਫ਼ਿਲਮ 'ਖਤਰੇ ਦਾ ਘੁੱਗੂ' ਦਾ ਟਾਈਟਲ ਟ੍ਰੈਕ ਗੁਰਲੇਜ਼ ਅਖਤਰ ਅਤੇ ਜੌਰਡਨ ਸੰਧੂ ਦੀ ਆਵਾਜ਼ 'ਚ ਹੋਇਆ ਰਿਲੀਜ਼

Reported by: PTC Punjabi Desk | Edited by: Shaminder  |  January 09th 2020 10:49 AM |  Updated: January 09th 2020 10:49 AM

ਫ਼ਿਲਮ 'ਖਤਰੇ ਦਾ ਘੁੱਗੂ' ਦਾ ਟਾਈਟਲ ਟ੍ਰੈਕ ਗੁਰਲੇਜ਼ ਅਖਤਰ ਅਤੇ ਜੌਰਡਨ ਸੰਧੂ ਦੀ ਆਵਾਜ਼ 'ਚ ਹੋਇਆ ਰਿਲੀਜ਼

ਜੌਰਡਨ ਸੰਧੂ ਦੀ ਫ਼ਿਲਮ 'ਖਤਰੇ ਦਾ ਘੁੱਗੂ' ਦਾ ਟਾਈਟਲ ਟ੍ਰੈਕ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜੌਰਡਨ ਸੰਧੂ ਅਤੇ ਗੁਰਲੇਜ਼ ਅਖਤਰ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਦੈਵੀ ਸਿੰਘ ਨੇ । ਗੀਤ ਨੂੰ ਫ਼ਿਲਮ ਦੀ ਖੂਬਸੂਰਤ ਅਦਾਕਾਰਾ ਦਿਲਜੋਤ ਅਤੇ ਜੌਰਡਨ ਸੰਧੂ 'ਤੇ ਫ਼ਿਲਮਾਇਆ ਗਿਆ ਹੈ । ਇਸ ਗੀਤ 'ਚ ਇੱਕ ਮੁੰਡੇ ਅਤੇ ਕੁੜੀ ਦੇ ਪਿਆਰ ਦੀ ਗੱਲ ਕੀਤੀ ਹੈ ।

ਹੋਰ ਵੇਖੋ:ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਬਿਆਨ ਕਰਦਾ ਹੈ ਜੌਰਡਨ ਸੰਧੂ ਦਾ ਗਾਇਆ ਗੀਤ ‘ਜਜ਼ਬੇ’

ਪਰ ਜੱਟ ਦੀ ਟੌਹਰ ਅਤੇ ਸੁਹੱਪਣ 'ਤੇ ਹਰ ਕੁੜੀ ਮਰਦੀ ਹੈ । ਜਿਸ ਕਾਰਨ ਮੁੰਡੇ ਦੀ ਅਸਲ ਪ੍ਰੇਮਿਕਾ ਨੂੰ ਇਸ ਗੱਲ ਦਾ ਖਤਰਾ ਹੈ ਕਿ ਉਸ ਦਾ ਪਿਆਰ ਕਿਤੇ ਕੋਈ ਕੁੜੀ ਉਸ ਤੋਂ ਖੋਹ ਨਾ ਲਵੇ ।

https://www.instagram.com/p/B6w3cXbFMUZ/

ਦੱਸ ਦਈਏ ਕਿ ਜੌਰਡਨ ਸੰਧੂ ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ,ਕਾਕੇ ਦਾ ਵਿਆਹ,ਗਿੱਦੜਸਿੰਗੀ ਸਣੇ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।ਅਨੰਤਾ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮਨ ਚੀਮਾ ਦੀ ਇਹ ਫ਼ਿਲਮ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ।

https://www.instagram.com/p/B642M48Bzmg/

ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼, ਪ੍ਰਕਾਸ਼ ਗਾਧੂ, ਸੁਤਿੰਦਰ ਕੌਰ, ਨੀਟੂ ਪੰਧੇਰ, ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ, ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ, ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network