ਜੋਰਡਨ ਸੰਧੂ ਨੇ ਸਾਂਝਾ ਕੀਤੀ ਸ਼ੋਂਕੀ ਮੁੰਡੇ ਦੀ ਇੱਕ ਵੱਖਰੀ ਸਾਈਕਲ

Written by  Rajan Sharma   |  August 07th 2018 06:49 AM  |  Updated: August 07th 2018 06:49 AM

ਜੋਰਡਨ ਸੰਧੂ ਨੇ ਸਾਂਝਾ ਕੀਤੀ ਸ਼ੋਂਕੀ ਮੁੰਡੇ ਦੀ ਇੱਕ ਵੱਖਰੀ ਸਾਈਕਲ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਅਜਿਹਾ ਨਾਮ ਜਿਸਨੇ ਜਦੋਂ ਵੀ ਕੋਈ ਗਾਣਾ ਕੱਢਿਆ ਹੈ ਅੱਤ ਦਾ ਹੀ ਕੱਢਿਆ ਹੈ | ਜੋਰਡਨ ਸੰਧੂ jordan sandhu ਦੇ ਗੀਤਾਂ ਨੂੰ ਲੋਕਾਂ ਨੇ ਹਰ ਵਾਰ ਸਿਰ ਮੱਥੇ ਲਗਾਇਆ ਹੈ| ਜੋਰਡਨ ਸੰਧੂ ਵੀ ਬਾਕੀ ਕਲਾਕਾਰਾਂ ਵਾਂਗ ਸੋਸ਼ਲ ਮੀਡਿਆ ਤੇ ਆਪਣੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਆਪਣੇ ਰੋਜ਼ਾਨਾਂ ਜ਼ਿੰਦਗੀ ਦੀਆਂ ਗੱਲਾਂ ਬਾਰੇ ਫੈਨਸ ਨੂੰ ਦੱਸਣਾ ਜੋਰਡਨ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਜੋਰਡਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਇੱਕ ਫੈਨ ਨੇ ਆਪਣੇ ਸਾਈਕਲ ਨੂੰ ਬੜੇ ਹੀ ਉਚੇਚੇ ਤਰੀਕੇ ਨਾਲ ਪੇਸ਼ ਕੀਤਾ ਹੈ| ਇੱਕ ਅਜਿਹਾ ਸਾਈਕਲ ਜਿਸ ਉੱਪਰ ਸਟੇਰਿੰਗ ਵੀ ਲੱਗਾ ਹੈ, ਲਾਇਟਾਂ ਵੀ ਲੱਗਿਆ ਨੇ ਅਤੇ ਸਪੀਕਰ ਵੀ ਲੱਗੇ ਹੋਏ ਹਨ| ਨਾਲ ਹੀ ਮੁੰਡੇ ਨੇ ਆਪਣੇ ਸਾਈਕਲ ਦੇ ਅੱਗੇ ਸ਼ੋਂਕੀ ਮੁੰਡੇ ਵੀ ਲਿਖਵਾਇਆ ਹੈ| ਸੱਭ ਤੋਂ ਵੱਡੀ ਗੱਲ ਇਹ ਹੈ ਕਿ ਸਾਇਕਲ ਤੇ ਜੋਰਡਨ ਸੰਧੂ ਦਾ ਗੀਤ 'ਤੀਜੇ ਵੀਕ' punjabi song ਵੀ ਚੱਲ ਰਿਹਾ ਹੈ| ਜੋਰਡਨ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਦੱਸਿਆ ਕਿ:

Jagaad Punjabiyan de , Vekho Cycle te E Vajj Rea #TeejeWeek ???❤️ Jaroor Dekheo Saare

https://www.instagram.com/p/BmFsIsgl1lq/

ਦੱਸ ਦੇਈਏ ਕਿ ਹਾਲ ਹੀ ਵਿੱਚ ਅਮਰਿੰਦਰ ਗਿੱਲ ਦੀ ਫ਼ਿਲਮ ‘ਅਸ਼ਕੇ’ ਦਾ ਗੀਤ “ਹੈਂਡਸੰਮ ਜੱਟਾ”punjabi song ਰਿਲੀਜ਼ ਹੋਇਆ ਹੈ| ਇਹ ਇਕ ਪਾਰਟੀ ਗੀਤ ਹੈ ਜਿਸ ਵਿੱਚ ਬੰਟੀ ਬੈਂਸ, ਹਿਮਾਂਸ਼ੀ ਖੁਰਾਣਾ, ਅਤੇ ਜੋਰਡਨ ਸੰਧੂ jordan sandhu ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ| ਜਿੱਥੇ ਇਸ ਗੀਤ ਨੂੰ ਜੋਰਡਨ ਸੰਧੂ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਤੇ ਨਾਲ ਹੀ ਕੰਪੋਸ ਵੀ ਉਹਨਾਂ ਵਲੋਂ ਕੀਤਾ ਗਿਆ ਹੈ| ਗੀਤ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਣਾ ਬੇਹੱਦ ਖੂਬਸੂਰਤ ਲੱਗ ਰਹੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network