ਜੋਰਡਨ ਸੰਧੂ ਅਤੇ ਸੋਨੀਆ ਮਾਨ ਜਲਦ ਹਾਜ਼ਰ ਹੋਣਗੇ ਆਪਣੇ ਨਵੇਂ ਗੀਤ ਦੇ ਨਾਲ, ਵੇਖੋ ਇਹ ਵੀਡੀਓ

Written by  Rajan Sharma   |  August 01st 2018 07:49 AM  |  Updated: August 01st 2018 07:49 AM

ਜੋਰਡਨ ਸੰਧੂ ਅਤੇ ਸੋਨੀਆ ਮਾਨ ਜਲਦ ਹਾਜ਼ਰ ਹੋਣਗੇ ਆਪਣੇ ਨਵੇਂ ਗੀਤ ਦੇ ਨਾਲ, ਵੇਖੋ ਇਹ ਵੀਡੀਓ

ਬੰਟੀ ਬੈਂਸ, ਜੋਰਡਨ ਸੰਧੂ jordan sandhu ਤੇ ਸੋਨੀਆ ਮਾਨ ਤਿੰਨ ਇਹੋ ਜਹੇ ਨਾਂ ਨੇ ਜੋ ਵਿਅਕਤੀਗਤ ਤੌਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਬਹੁਤ ਵੱਡੇ ਨੇ, ਪਰ ਜੇਕਰ ਇਹ ਤਿੰਨੋ ਨਾਂ ਇਕੱਠੇ ਤੇ ਤਿੰਨੋ ਚੇਹਰੇ ਇਕ ਹੀ ਫਰੇਮ ‘ਚ ਆ ਜਾਣ ਤੇ ਕੀ ਨਤੀਜਾ ਨਿਕਲੇਗਾ| ਕਲਾਕਾਰ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਰੋਜ਼ਾਨਾਂ ਫੈਨਸ ਦੇ ਦਰਮਿਆਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਜੋਰਡਨ ਸੰਧੂ ਅਤੇ ਖੂਬਸੂਰਤ ਅਦਾਕਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਹੈ ਜਿਸ ਵਿੱਚ ਸੋਨੀਆ ਮਾਨ ਤੇ ਜੋਰਡਨ ਚੰਡੀਗੜ੍ਹ ਦੇ ਕਿੱਸੇ ਕੈਫ਼ੇ ਵਿੱਚ ਬੈਠਕੇ ਕੌਫੀ ਪੀ ਰਹੇ ਹਨ| ਸੋਨੀਆ ਨੇ ਦੱਸਿਆ ਕਿ ਉਹ ਜੋਰਡਨ ਨੂੰ ਮਿਲਣ ਲਈ ਚੰਡੀਗੜ੍ਹ ਆਈ ਹੈ ਅਤੇ ਜਲਦ ਹੀ ਉਹਨਾਂ ਦਾ ਇੱਕ ਨਵਾਂ ਗੀਤ punjabi song ਆਉਣ ਵਾਲਾ ਹੈ| ਜੋਰਡਨ ਨੇ ਦੱਸਿਆ ਕਿ ਗੀਤ ਦੀ ਵੀਡੀਓ ਬਣ ਗਈ ਹੈ ਅਤੇ ਜਲਦ ਹੀ ਇਸਦਾ ਪੋਸਟਰ ਸੱਭ ਲਈ ਸਾਂਝਾ ਕਰ ਦਿੱਤਾ ਜਾਵੇਗਾ|

https://www.instagram.com/p/Bl7DC_fhWMv/

ਜੋਰਡਨ ਸੰਧੂ jordan sandhu ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਕ ਅਜਿਹਾ ਨਾਮ ਜਿਸਨੇ ਜਦੋਂ ਵੀ ਕੋਈ ਗਾਣਾ ਕੱਢਿਆ ਹੈ ਅੱਤ ਦਾ ਹੀ ਕੱਢਿਆ ਹੈ | ਜੋਰਡਨ ਸੰਧੂ ਦੇ ਗੀਤਾਂ ਨੂੰ ਲੋਕਾਂ ਨੇ ਹਰ ਵਾਰ ਸਿਰ ਮੱਥੇ ਲਗਾਇਆ ਹੈ | ਹਾਲ ਹੀ ਵਿੱਚ ਗੀਤ ਅਮਰਿੰਦਰ ਗਿੱਲ ਦੀ ਫ਼ਿਲਮ 'ਅਸ਼ਕੇ' ਦਾ ਗੀਤ “ਹੈਂਡਸੰਮ ਜੱਟਾ”punjabi song ਰਿਲੀਜ਼ ਹੋਇਆ ਹੈ| ਇਹ ਇਕ ਪਾਰਟੀ ਗੀਤ ਹੈ ਜਿਸ ਵਿੱਚ ਬੰਟੀ ਬੈਂਸ, ਹਿਮਾਂਸ਼ੀ ਖੁਰਾਣਾ, ਅਤੇ ਜੋਰਡਨ ਸੰਧੂ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ| ਜਿੱਥੇ ਇਸ ਗੀਤ ਨੂੰ ਜੋਰਡਨ ਸੰਧੂ ਦੁਆਰਾ ਗਾਇਆ ਗਿਆ ਹੈ ਓਥੇ ਹੀ ਇਸਦੇ ਬੋਲ ਬੰਟੀ ਬੈਂਸ ਵਲੋਂ ਲਿਖੇ ਗਏ ਤੇ ਨਾਲ ਹੀ ਕੰਪੋਸ ਵੀ ਉਹਨਾਂ ਵਲੋਂ ਕੀਤਾ ਗਿਆ ਹੈ| ਗੀਤ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਣਾ ਬੇਹੱਦ ਖੂਬਸੂਰਤ ਲੱਗ ਰਹੀ ਹੈ|

https://www.instagram.com/p/BlnbBoqlSt7/?taken-by=jordansandhu

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network