ਜੌਰਡਨ ਸੰਧੂ ਦੀ ਫਿਟਨੈੱਸ ਦਾ ਰਾਜ਼ ,ਵੇਖੋ ਵੀਡਿਓ
ਜੌਰਡਨ ਸੰਧੂ ਆਪਣੀ ਫਿਟਨੈੱਸ 'ਤੇ ਖਾਸ ਧਿਆਨ ਦਿੰਦੇ ਨੇ । ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਣ ਲਈ ਜਿੱਥੇ ਉਹ ਕਈ ਤਰ੍ਹਾਂ ਦੀ ਐਕਸਰਸਾਈਜ਼ ਦਾ ਸਹਾਰਾ ਲੈਂਦੇ ਨੇ । ਉੱਥੇ ਆਪਣਾ ਸਟੈਮਿਨਾ ਮਜਬੂਤ ਰੱਖਣ ਲਈ ਕਈ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ । ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਿਰਫ ਜਿਮ 'ਚ ਜਾ ਕੇ ਪਸੀਨਾ ਵਹਾਉਣ ਨੂੰ ਹੀ ਤਰਜੀਹ ਨਹੀਂ ਦਿੰਦੇ ,ਬਲਕਿ ਵਰਜਿਸ਼ ਦੇ ਨਾਲ –ਨਾਲ ਉਹ ਸਾਈਕਲਿੰਗ ਦੇ ਸ਼ੌਕੀਨ ਵੀ ਹਨ ।
ਹੋਰ ਵੇਖੋ : ‘ਦਰੀਆਂ’ ਗੀਤ ਹੋਇਆ ਰਿਲੀਜ਼ ,ਜੌਰਡਨ ਸੰਧੂ ਨੇ ਸਾਂਝਾ ਕੀਤਾ ਵੀਡਿਓ
https://www.instagram.com/p/Bnxf6_8FhQr/?hl=en&taken-by=jordansandhu
ਉਹ ਜਿਮ ਜਾਣ ਲਈ ਗੱਡੀ ਦਾ ਇਸਤੇਮਾਲ ਨਹੀਂ ਕਰਦੇ ਬਲਕਿ ਆਪਣੇ ਸਾਈਕਲ 'ਤੇ ਹੀ ਜਿਮ ਪਹੁੰਚਦੇ ਨੇ ।ਸਾਈਕਲ ਦੀ ਰਫਤਾਰ ਵੇਖ ਕੇ ਇੰਝ ਲੱਗਦਾ ਹੈ ਕਿ ਮਾਝੇ ਦਾ ਇਹ ਗੱਭਰੂ ਸਾਈਕਲ ਚਲਾਉਣ ਦਾ ਕਾਫੀ ਸ਼ੌਕੀਨ ਹੈ ਅਤੇ ਇਹੀ ਉਸਦੀ ਫਿਟਨੈੱਸ ਦਾ ਰਾਜ਼ ਵੀ । ਕਿਉਂਕਿ ਗਾਇਕ ਅਤੇ ਪਾਲੀਵੁੱਡ ਸਿਤਾਰੇ ਅਕਸਰ ਜਿਮ ਜਾਣ ਵੇਲੇ ਵੀ ਲਗਜ਼ਰੀ ਗੱਡੀਆਂ 'ਚ ਜਿਮ ਤੱਕ ਪਹੁੰਚਦੇ ਨੇ ।
ਪਰ ਜੌਰਡਨ ਦੀ ਸੋਚ ਉਨ੍ਹਾਂ ਨਾਲੋਂ ਵੱਖਰੀ ਹੈ ਅਤੇ ਉਹ ਜਿਮ ਜਾਣ ਲਈ ਵੀ ਆਪਣੇ ਸਾਈਕਲ ਦਾ ਹੀ ਇਸਤੇਮਾਲ ਕਰਦੇ ਨੇ ।ਸ਼ਾਇਦ ਇਹੀ ਉਨ੍ਹਾਂ ਦੀ ਫਿਟਨੈੱਸ ਦਾ ਰਾਜ਼ ਵੀ ਹੈ । ਨੌਜਵਾਨਾਂ ਦੀ ਪਸੰਦ ਬਣਨ ਵਾਲੇ ਜੌਰਡਨ ਸੰਧੂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਇੱਕ ਗਾਇਕ ਅਤੇ ਮਾਡਲ ਦੇ ਤੌਰ 'ਤੇ ਜਾਣੇ ਜਾਂਦੇ ਨੇ । ਆਪਣੀ ਗਾਇਕੀ ਅਤੇ ਸਟਾਈਲਿਸ਼ ਲੁਕ ਕਾਰਨ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਨੇ ।ਉਨ੍ਹਾਂ ਦੀ ਇਹ ਦਿੱਖ ਇਸ ਤਰ੍ਹਾਂ ਹੀ ਨਹੀਂ ਬਣੀ ,ਇਸ ਦਿੱਖ ਅਤੇ ਸ਼ਖਸੀਅਤ ਪਿੱਛੇ ਉਨ੍ਹਾਂ ਦੀ ਕਰੜੀ ਮਿਹਨਤ ਹੈ ਅਤੇ ਉਹ ਘੰਟਿਆਂ ਬੱਧੀ ਜਿਮ 'ਚ ਮਿਹਨਤ ਕਰਦੇ ਨੇ ।ਇਸ ਦੇ ਨਾਲ ਹੀ ਸਾਈਕਲਿੰਗ ਦਾ ਸਹਾਰਾ ਵੀ ਲੈਂਦੇ ਨੇ ।