ਮਰਹੂਮ ਗਾਇਕ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਨੇ ਵੀ ਪੰਜਾਬੀ ਇੰਡਸਟਰੀ ‘ਚ ਇਸ ਗੀਤ ਦੇ ਨਾਲ ਕੀਤਾ ਡੈਬਿਊ

written by Shaminder | March 04, 2022

ਮਰਹੂਮ ਗਾਇਕ ਰਾਜ ਬਰਾੜ (Raj brar) ਜਿਨ੍ਹਾਂ ਦੀ ਧੀ ਉਨ੍ਹਾਂ ਦੇ ਸੁਫਨਿਆਂ ਨੂੰ ਸੱਚ ਕਰਨ ਦੇ ਲਈ ਪਿਛਲੇ ਕੁਝ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੋਈ ਹੈ । ਇਸ ਤੋਂ ਬਾਅਦ ਉਨ੍ਹਾਂ ਦਾ ਬੇਟਾ ਜੋਸ਼ ਬਰਾੜ (Josh Brar) ਵੀ ਮਨੋਰੰਜਨ ਜਗਤ ‘ਚ ਆ ਚੁੱਕਿਆ ਹੈ । ਉਸ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਜੋ ਕਿ ਅਫਸਾਨਾ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ । ਜਿਸ ‘ਚ ਜੋਸ਼ ਬਰਾੜ ਬਤੌਰ ਮਾਡਲ ਨਜ਼ਰ ਆ ਰਿਹਾ ਹੈ । ਇਸ ਗੀਤ ਦਾ ਵੀਡੀਓ ਵੀ ਜੋਸ਼ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

josh brar with mother image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਗਲੀ ਤੇਰੀ ਸੇ’ ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨਵੀਂ ਪਾਰੀ ਦੀ ਸ਼ੁਰੂਆਤ ਦੇ ਲਈ ਜੋਸ਼ ਬਰਾੜ ਨੂੰ ਹਰ ਪਾਸਿਓਂ ਵਧਾਈ ਵੀ ਮਿਲ ਰਹੀ ਹੈ ।ਜੋਸ਼ ਬਰਾੜ ਵੀ ਹੁਣ ਆਪਣੀ ਭੈਣ ਸਵੀਤਾਜ ਬਰਾੜ ਦੇ ਵਾਂਗ ਪੰਜਾਬੀ ਇੰਡਸਟਰੀ ‘ਚ ਧੁਮ ਮਚਾਉਣ ਦੇ ਲਈ ਤਿਆਰ ਹੈ । ਦੱਸ ਦਈਏ ਕਿ ਜੋਸ਼ ਬਰਾੜ ਦੀ ਭੈਣ ਸਵੀਤਾਜ ਬਰਾੜ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਉਹ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।

Sweetaj brar image From instagram

ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਕੰਮ ਕਰ ਰਹੀ ਹੈ । ਸਿੱਧੂ ਮੂਸੇਵਾਲਾ ਦੇ ਨਾਲ ਵੀ ਉਸ ਨੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਹੁਣ ਉਹ ਸਾਰਾ ਗੁਰਪਾਲ ਅਤੇ ਸਿੰਗਾ ਦੇ ਨਾਲ ਆਪਣੀ ਅਗਲੀ ਫ਼ਿਲਮ ‘ਜ਼ਿੱਦੀ ਜੱਟ’ ਦੀ ਸ਼ੂਟਿੰਗ ‘ਚ ਨਜ਼ਰ ਆਏਗੀ । ਦੱਸ ਦਈਏ ਕਿ ਜੋਸ਼ ਬਰਾੜ ਦੇ ਪਿਤਾ ਰਾਜ ਬਰਾੜ ਵੀ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਸੀ । ਹੁਣ ਦੋਵੇਂ ਭੈਣ ਭਰਾ ਆਪਣੇ ਪਿਤਾ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਜੁਟੇ ਹੋਏ ਹਨ ।

 

View this post on Instagram

 

A post shared by Josh Brar (@joshbrar)

You may also like