ਜੁਬਿਨ ਨੌਟਿਆਲ ਦਾ ‘ਏ ਮੇਰੇ ਦੇਸ਼’ ਗੀਤ ਸੁਣ ਕੇ ਰੰਗੇ ਜਾਵੋਗੇ ਦੇਸ਼ ਭਗਤੀ ਦੇ ਰੰਗ ‘ਚ, ਦੇਖੋ ਵੀਡੀਓ

written by Lajwinder kaur | January 22, 2019

ਇੰਡੀਆ ਦੇ ਬੇਹਤਰੀਨ ਸਿੰਗਰ ਜੁਬਿਨ ਨੌਟਿਆਲ ਆਪਣਾ ਨਵਾਂ ਗੀਤ ਏ ਮੇਰੇ ਦੇਸ਼ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਨੇ। ਇਸ ਗੀਤ ਨੂੰ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਗੀਤ ਦੇ ਬੋਲ ਨਿਖਿਲ ਖਾਮਕਰ ਵੱਲੋਂ ਕਲਮ ਬੱਧ ਕੀਤੇ ਗਏ ਨੇ ਤੇ ਮਿਊਜ਼ਿਕ ਜੋ ਕੋਸਟਾ ਨੇ ਦਿੱਤਾ ਹੈ। ਵੀਡੀਓ ਨੂੰ ਨਿਖਿਲ ਸ਼੍ਰੀ ਕ੍ਰਿਸ਼ਨ ਖਾਮਕਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ: ਪਹਾੜੀ ਗੀਤ ਗਾ ਕੇ ਸ਼ਿਪਰਾ ਗੋਇਲ ਨੇ ਕਰਵਾਈ ਅੱਤ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੀ ਤਾਂ ਗੀਤ ਦੇ ਬੋਲ ਪੂਰੀ ਤਰ੍ਹਾਂ ਦੇਸ਼ ਭਗਤੀ ਦੇ ਪਿਆਰ ਨਾਲ ਭਰਭੂਰ ਹੈ। ਗੀਤ ਦੀ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ ਜਿਸ ‘ਚ ਭਾਰਤ ਦੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਅਸਾਮ ਦੇ ਚਾਹਪੱਤੀ ਦੇ ਬਾਗ, ਪੰਜਾਬ ਦਾ ਜ਼ਿਲ੍ਹਿਆਂ ਵਾਲਾ ਬਾਗ ਤੇ ਹਰਿਮੰਦਰ ਸਾਹਿਬ ਜੀ, ਤਾਜ ਮਹਿਲ, ਕਸ਼ਮੀਰ ਦੀ ਖੂਬਸੂਰਤੀ, ਰਾਜਸਥਾਨ ਦੇ ਮਹਿਲਾਂ ਤੇ ਰੇਤ, ਲੇਹ- ਲਦਾਖ, ਦੇਸ਼ ਦੇ ਪ੍ਰਸਿੱਧ ਲੋਕਾਂ ਨਾਚ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ਗੀਤ ‘ਚ ਅਦਾਕਾਰੀ ਲਲਿਤ ਪ੍ਰਭਾਕਰ ਨੇ ਕੀਤੀ ਹੈ ਜੋ ਕਿ ਵੀਡੀਓ ‘ਚ ਭਾਰਤ ਦਰਸ਼ਨ ‘ਤੇ ਨਿਕਲਿਆ ਹੋਇਆ ਹੈ ਤੇ ਭਾਰਤ ਦੀ ਖੂਬਸੂਰਤੀ ਨੂੰ ਪੇਸ਼ ਕਰਦਾ ਹੈ। ਸਰੋਤਿਆਂ ਵੱਲੋਂ ਜੁਬਿਨ ਨੌਟਿਆਲ ਦਾ ਇਹ ਗੀਤ ‘ਏ ਮੇਰੇ ਦੇਸ਼’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like