ਜੁਗਰਾਜ ਗਿੱਲ ਦਾ ਗੀਤ 'ਹਕੀਕਤ' ਦੱਸ ਰਿਹਾ ਹੈ ਅੱਜ ਦਾ ਸੱਚ,ਦੇਖੋ ਵੀਡੀਓ

Written by  Aaseen Khan   |  November 08th 2019 11:07 AM  |  Updated: November 08th 2019 11:33 AM

ਜੁਗਰਾਜ ਗਿੱਲ ਦਾ ਗੀਤ 'ਹਕੀਕਤ' ਦੱਸ ਰਿਹਾ ਹੈ ਅੱਜ ਦਾ ਸੱਚ,ਦੇਖੋ ਵੀਡੀਓ

ਪੀਟੀਸੀ ਰਿਕਾਰਡਸ ਹਰ ਹਫ਼ਤੇ ਚੰਗੇ ਅਤੇ ਪਰਿਵਾਰਕ ਗੀਤ ਦਰਸ਼ਕਾਂ ਦੇ ਲਈ ਲੈ ਕੇ ਆਉਂਦਾ ਹੈ ਜਿਸ 'ਚ ਅੱਜ ਦੇ ਸਮੇਂ ਦੇ ਹਾਲਾਤ ਤੇ ਨੌਜਵਾਨਾਂ ਦੀ ਅਵਸਥਾ ਦੇਖਣ ਨੂੰ ਮਿਲਦੀ ਹੈ। ਅਜਿਹਾ ਹੀ ਗੀਤ ਗਾਇਕ ਜੁਗਰਾਜ ਗਿੱਲ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ 'ਹਕੀਕਤ'। ਗਾਣਾ ਆਪਣੇ ਨਾਮ ਦੀ ਹੀ ਤਰ੍ਹਾਂ ਅੱਜ ਦੇ ਯੂਥ ਦਾ ਹਾਲ ਅਤੇ ਕਿਸਾਨਾਂ ਦੀ ਹਾਲਤ ਬਿਆਨ ਕਰ ਰਿਹਾ ਹੈ।

ਹੋਰ ਵੇਖੋ : ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ

ਗਾਣੇ ਦੀ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿੰਝ ਇੱਕ ਗਰੀਬ ਕਿਸਾਨ ਆਪਣੇ ਪੁੱਤ ਨੂੰ ਔਖਾ ਸੌਖਾ ਹੋ ਪੜ੍ਹਾਉਂਦਾ ਹੈ ਅਤੇ ਪਰਿਵਾਰ ਨੂੰ ਪਾਲਦਾ ਹੈ ਪਰ ਉਸ ਪੁੱਤ ਨੂੰ ਆਪਣੇ ਪਿਤਾ ਦਾ ਬਿਲਕੁਲ ਵੀ ਖਿਆਲ ਨਹੀਂ ਹੈ। ਇਹ ਵੀਡੀਓ ਅੱਜ ਦੇ ਸਮਾਜ ਦੀ ਹਕੀਕਤ ਬਿਆਨ ਕਰ ਰਹੀ ਹੈ ਜਿਸ ਦਾ ਨਿਰਦੇਸ਼ਨ ਹੈਪੀ ਸਿੰਘ ਨੇ ਕੀਤਾ ਹੈ। ਗਾਣੇ ਦੇ ਬੋਲ ਕੰਵਰ ਵੜੈਚ ਨੇ ਲਿਖੇ ਹਨ ਅਤੇ ਗੁਰਮੋਹ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ। ਜੁਗਰਾਜ ਗਿੱਲ ਦਾ ਇਹ ਗੀਤ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਯੂ ਟਿਊਬ ਤੋਂ ਗੀਤ ਨੂੰ ਪੀਟੀਸੀ ਨੈੱਟਵਰਕ ਦੇ ਚੈਨਲਾਂ 'ਤੇ ਵੀ ਦੇਖਿਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network