ਯੂਟਿਊਬ ਤੋਂ ਗਾਇਬ ਹੋਇਆ ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM', ਗੀਤ ਰਾਹੀਂ ਇਨਸਾਫ਼ ਦੀ ਕੀਤੀ ਸੀ ਮੰਗ

written by Lajwinder kaur | October 09, 2022 06:04pm

Jenny Johal's song 'Letter to CM': ਹਾਲ ਹੀ ‘ਚ ਗਾਇਕਾ ਜੈਨੀ ਜੌਹਲ ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਇਨਸਾਫ ਦੀ ਮੰਗ ਕਰਦੇ ਹੋਏ 'ਲੈਟਰ ਟੂ CM' ਗੀਤ ਲੈ ਕੇ ਆਈ ਸੀ। ਪਰ ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦਾ ਗੀਤ ਯੂਟਿਊਬ ਉੱਤੇ ਬਲੌਕ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : T20 World Cup: ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨਾਲ ਨਾਮ ਜੋੜ ਕੇ ਯੂਜ਼ਰਸ ਕਰ ਰਹੇ ਨੇ ਟ੍ਰੋਲ

sidhu moose wala justice letter to cm image source Instagram

ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ 'ਲੈਟਰ ਟੂ CM' ਹੈ। ਇਸ ਗੀਤ 'ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ?

jenny johal song image source Instagram

ਇਸ ਗੀਤ ਦੇ ਬੋਲ ਹਨ- 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ'। ਇਸ ਗੀਤ ਨੂੰ ਖੁਦ ਜੈਨੀ ਨੇ ਲਿਖਿਆ ਹੈ ਤੇ ਇਸ ਦਾ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ। ਪੰਜਾਬੀ ਗਾਇਕਾ ਨੇ ਗੀਤ ਦੇ ਬੋਲਾਂ 'ਚ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੀਆਂ ਖ਼ਬਰਾਂ ਮੀਡੀਆ 'ਚ ਲੀਕ ਕੀਤੇ ਜਾਣ ਦਾ ਮਾਮਲਾ ਵੀ ਚੁੱਕੇ ਹਨ। ਜੈਨੀ ਦੇ ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਫੈਨਜ਼ ਕੁਮੈਂਟ ਕਰ ਰਹੇ ਹਨ ਅਤੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

image source Instagram

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਜਵਾਹਰਕੇ ਪਿੰਡ 'ਚ ਗੋਲੀਆਂ ਮਾਰ ਕੇ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਤੋਂ ਲੈ ਕੇ ਵਿਦੇਸ਼ ਤੱਕ ਸੋਗ ਦੀ ਲਹਿਰ ਫੈਲ ਗਈ ਸੀ। ਪੰਜਾਬੀ ਕਲਾਕਾਰ ਲਗਾਤਾਰ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਮੰਗ ਉਠਾ ਰਹੇ ਹਨ।

 

 

View this post on Instagram

 

A post shared by Jenny Johall (@jennyjohalmusic)

You may also like