ਇਸ ਵੱਡੀ ਗਾਇਕ ਜੋੜੀ ਦੀ ਧੀ ਦੀ ਪਾਲੀਵੁੱਡ 'ਚ ਐਂਟਰੀ ! ਇਹ ਹੋਵੇਗੀ ਪਹਿਲੀ ਫ਼ਿਲਮ
ਪੰਜਾਬੀ ਫ਼ਿਲਮ ਇੰਡਸਟਰੀ ਲਗਾਤਾਰ ਨਵੀਆਂ ਪੁਲਾਂਘਾ ਪੁੱਟ ਰਹੀ ਹੈ । ਪੰਜਾਬੀ ਫ਼ਿਲਮ ਇੰਡਸਟਰੀ 'ਚ ਆਏ ਦਿਨ ਨਵੀਆਂ ਫ਼ਿਲਮਾਂ ਆ ਰਹੀਆਂ ਨੇ ਅਤੇ ਪੰਜਾਬੀ ਇੰਡਸਟਰੀ ਦੇ ਵੱਧਦੇ ਕਦਮਾਂ ਨੂੰ ਵੇਖਦੇ ਹੋਏ ਹੁਣ ਕਈ ਨਵੇਂ ਪ੍ਰੋਡਿਊਸਰ ਅਤੇ ਡਾਇਰੈਕਟਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਰੁਖ ਕਰ ਰਹੇ ਹਨ ।
ਹੋਰ ਵੇਖੋ:ਮਲਾਇਕਾ ਅਰੋੜਾ ਨੂੰ ਭੱਜ ਕੇ ਬਚਾਉਣੀ ਪਈ ਜਾਨ !
https://www.instagram.com/p/BvXgFXAlj6V/
ਆਪਣੇ ਜ਼ਮਾਨੇ ਦੀ ਮਸ਼ਹੂਰ ਗਾਇਕ ਜੋੜੀ ਕੇ ਦੀਪ ਅਤੇ ਜਗਮੋਹਨ ਕੌਰ ਦੀ ਧੀ ਦੇ ਵੀ ਪਾਲੀਵੁੱਡ 'ਚ ਪ੍ਰੋਡਿਊਸਰ ਵੱਜੋਂ ਨਿੱਤਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਇਸ ਗਾਇਕ ਜੋੜੀ ਦੀ ਧੀ ਜੋ ਕਿ ਕੈਨੇਡਾ 'ਚ ਰਹਿ ਰਹੀ ਹੈ ਉਸ ਨੇ ਸ਼ਾਰਟ ਫ਼ਿਲਮ ਮੇਕਿੰਗ 'ਚ ਬਤੌਰ ਪ੍ਰੋਡਿਊਸਰ ਫ਼ਿਲਮਾਂ 'ਚ ਐਂਟਰੀ ਕਰਨ ਦੀਆਂ ਖ਼ਬਰਾਂ ਨੇ ਤੂਲ ਫੜ ਲਿਆ ਹੈ ।
https://www.instagram.com/p/BvRE4_CFOCQ/
ਕਿਉਂਕਿ ਪ੍ਰਭਜੋਤ ਕੌਰ ਭੰਗੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਫ਼ਿਲਮ 'ਦਾਦੂ' ਨਾਂਅ ਦੇ ਟਾਈੇਟਲ ਹੇਠ ਆ ਰਹੀ ਹੈ । ਜਿਸ ਦੀ ਸਟਾਰ ਕਾਸਟ ਵੀ ਕੈਨੇਡਾ ਤੋਂ ਹੀ ਹੋਵੇਗੀ । ਇਸ 'ਚ ਅਦਾਕਾਰ ਰੌਣੀ ਪੰਨੂ ,ਸ਼ੈਰੀ ਅਤੇ ਬਿੱਲੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ ।
https://www.instagram.com/p/BvUYWoCl1Lu/