ਕਾਕੇ ਦੇ ਵਿਆਹ ਫਿਲਮ ਦਾ ਟ੍ਰੈਲਰ ਰਿਲੀਜ਼, ਹੱਸ ਹੱਸ ਦੂਰੀਆਂ ਹੋ ਜਾਣਗੀਆਂ ਵੱਖੀਆਂ, ਦੇਖੋ ਵੀਡਿਓ 

written by Rupinder Kaler | January 10, 2019

ਜੌਰਡਨ ਸੰਧੂ ਦੀ ਫਿਲਮ 'ਕਾਕੇ ਦਾ ਵਿਆਹ' ਦਾ ਟ੍ਰੈਲਰ ਰਿਲੀਜ਼ ਹੋ ਗਿਆ ਹੈ । ਤਿੰਨ ਮਿੰਟ ਦੇ ਇਸ ਟ੍ਰੈਲਰ ਵਿੱਚ ਫਿਲਮ ਦੇ ਹਰ ਪਹਿਲੂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨਵੀਂ ਅਤੇ ਪੁਰਾਣੀ ਸੋਚ ਦੇ ਵਖਰੇਵੇਂ ਨੂੰ ਦਰਸਾਇਆ ਗਿਆ ਹੈ । ਨੂੰਹ ਸੱਸ ਦੀ ਲੜਾਈ ਨੂੰ ਵੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਨੂੰਹ ਆਪਣੀ ਮਰਜ਼ੀ ਚਲਾਉਣ ਲਈ ਜਦੋ ਜਹਿਦ ਕਰਦੀ ਹੈ ਤੇ ਸੱਸ ਇਸ ਤੇ ਪਾਣੀ ਫੈਰ ਦਿੰਦੀ ਹੈ ।

https://www.youtube.com/watch?v=tbbSq49PvN0

ਪਰ ਇਸ ਵਿਚਾਲੇ ਫਸ ਜਾਂਦੇ ਹਨ ਜੌਰਡਨ ਸੰਧੂ ਜਿਨ੍ਹਾਂ ਦੇ ਵਿਆਹ 'ਚ ਬਹੁਤ ਪੰਗੇ ਪੈਂਦੇ ਹਨ। ਜੀ ਹਾਂ ਕਦੇ ਦਾਦੀ ਆਪਣੀ ਮਰਜ਼ੀ ਨਾ ਚੱਲਣ 'ਤ ਨਰਾਜ਼ ਹੋ ਜਾਂਦੀ ਹੈ ਅਤੇ ਕਦੇ ਨਾਰਾਜ਼ ਹੋ ਜਾਂਦਾ ਹੈ ਫੁੱਫੜ ।ਪਰ ਆਖਿਰਕਾਰ ਕਾਕਾ ਜੀ ਦਾ ਵਿਆਹ ਹੋ ਹੀ ਜਾਂਦਾ ਹੈ ਅਤੇ ਫਿਰ ਜੌਰਡਨ ਸੰਧੂ ਵੀ ਸੁੱਖ ਦਾ ਸਾਹ ਲੈਂਦੇ ਨੇ ।ਇਸ ਤੋਂ ਪਹਿਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦਾ ਟਾਈਟਲ ਗੀਤ ਰਿਲੀਜ਼ ਹੋ ਚੁੱਕਿਆ ਹੈ ।

https://www.youtube.com/watch?v=luthzRi4ChI

ਇਸ ਗੀਤ ਨੂੰ ਜੌਰਡਨ ਸੰਧੂ ਨੇ ਗਾਇਆ ਹੈ ਜਦਕਿ ਬੋਲ ਲਿਖੇ ਨੇ ਬੰਟੀ ਬੈਂਸ ਹਨ । ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ 'ਚ ਮੁੱਖ ਅਦਾਕਾਰ ਦੇ ਤੌਰ 'ਤੇ ਜੌਰਡਨ ਸੰਧੂ ,ਪ੍ਰਭਜੋਤ ਗਰੇਵਾਲ ,ਨਿਰਮਲ ਰਿਸ਼ੀ ,ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

You may also like