‘ਕਦੇ ਹਾਂ ਕਦੇ ਨਾ’ ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਆ ਰਿਹਾ ਹੈ ਫ਼ਿਲਮ ਦਾ ਪਹਿਲਾ ਗੀਤ ‘SINGGA BOLDA’ 

written by Lajwinder kaur | November 10, 2021

ਪੰਜਾਬੀ ਗਾਇਕ ਸਿੰਗਾ Singga  ਜੋ ਕਿ ਬਤੌਰ ਹੀਰੋ ਪੰਜਾਬੀ ਫ਼ਿਲਮ ‘ਕਦੇ ਹਾਂ ਕਦੇ ਨਾ’ (Kade Haan Kade Naa ) ਫ਼ਿਲਮ ਦੇ ਨਾਲ ਦੇ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਦਰਸ਼ਕਾਂ ਦੀ ਨਜ਼ਰ ਹੋਣ ਜਾ ਰਿਹਾ ਹੈ। ਜੀ ਹਾਂ ਸਿੰਗਾ ਬੋਲਦਾ ਟਾਈਟਲ ਹੇਠ ਫ਼ਿਲਮ ਦਾ ਫਰਸਟ ਗੀਤ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਪੜ੍ਹੋ : ਸਿੰਗਾ ਅਤੇ ਸੰਜਨਾ ਫਸੇ ਵਿਆਹ ਦੇ ਭੰਬਲਭੂਸੇ ‘ਚ, ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ‘ਕਦੇ ਹਾਂ ਕਦੇ ਨਾ’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

inside image of mahira sharma and singga new song teaser

ਗੀਤ ਦਾ ਪੋਸਟਰ ਤੇ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਸ ਤੋਂ ਲੱਗਦਾ ਹੈ ਕਿ ਇਹ ਗੀਤ ਪਾਰਟੀ ਬੀਟ ਸੌਂਗ ਹੋਵੇਗਾ। ਇਸ ਗੀਤ ਦੀ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ ਜਿਸ ‘ਚ ਸਿੰਗਾ ਦੇ ਨਾਲ ਅਦਾਕਾਰਾ ਅਤੇ ਮਾਡਲ ਮਾਹਿਰਾ ਸ਼ਰਮਾ ਨਜ਼ਰ ਆ ਰਹੀ ਹੈ। ਦੋਵਾਂ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। Ulluminati (Anup Kumar) ਨੇ ਇਸ ਗੀਤ ਦੇ ਬੋਲ ਲਿਖੇ ਨੇ ਤੇ ਸਿੰਗਾ ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਸਿੰਗਾ ਬੋਲਦਾ ਦੀ ਤਾਂ ਉਹ ਸਿੰਗਾ ਦੇ ਗੀਤਾਂ ਚ ਬੋਲੀ ਜਾਣ ਵਾਲੀ ਟੈਗ ਲਾਈਨ ਹੈ। ਇਹ ਗੀਤ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਹਾਸਿਆਂ ਦੇ ਰੰਗਾਂ ਅਤੇ ਭੰਬਲਭੂਸੇ ਵਾਲੀ ਇਸ ਫ਼ਿਲਮ ‘ਚ ਲੀਡ ਰੋਲ ਚ ਸਿੰਗਾ ਅਤੇ ਅਦਾਕਾਰਾ ਸੰਜਨਾ ਸਿੰਘ ਨਜ਼ਰ ਆਵੇਗੀ। ਸਿੰਗਾ ਜੋ ਕਿ ਫ਼ਿਲਮ ‘ਚ ਲਾਡੀ ਨਾਂਅ ਦੇ ਕਿਰਦਾਰ ‘ਚ ਅਤੇ ਅਦਾਕਾਰਾ ਸੰਜਨਾ ਸਿੰਘ (Sanjana Singh) ਨਿੰਮੀ ਨਾਂਅ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਦੋਵਾਂ ਦੇ ਵਿਆਹ ਨੂੰ ਲੈ ਕੇ ਕਾਫੀ ਕੰਨਫਿਊਜ਼ਨ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।

ਹੋਰ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਨੇ ‘ਟਿੱਪ ਟਿੱਪ ਬਰਸਾ ਪਾਣੀ’ ‘ਤੇ ਕੀਤੇ ਡਾਂਸ ਮੂਵਸ ਨੂੰ ਹਰ ਕੋਈ ਕਰ ਰਿਹਾ ਪਸੰਦ, ਵੀਡੀਓ ਅਦਾਕਾਰਾ ਨੇ ਕੀਤਾ ਸਾਂਝਾ

singer singga

ਇਸ ਫ਼ਿਲਮ ‘ਚ ਸਿੰਗਾ ਅਤੇ ਸੰਜਨਾ ਸਿੰਘ ਤੋਂ ਇਲਾਵਾ ਬੀ.ਐੱਨ ਸ਼ਰਮਾ, ਨਿਰਮਲ ਰਿਸ਼ੀ, ਸੁਮਿਤ ਗੁਲਾਟੀ, ਪ੍ਰੇਰਨਾ ਸ਼ਰਮਾ, ਅਸ਼ੋਕ ਪਾਠਕ, ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਸੁਨੀਲ ਠਾਕੁਰ ਦੁਆਰਾ ਇਸ ਫ਼ਿਲਮ ਨੂੰ ਲਿਖਿਆ ਹੈ ਸੁਨੀਲ ਠਾਕੁਰ ਨੇ ਤੇ ਡਾਇਰੈਕਸ਼ ਵੀ ਕੀਤਾ ਗਿਆ ਹੈ। ਫ਼ਿਲਮ ‘ਕਦੇ ਹਾਂ ਕਦੇ ਨਾ’ ਨੂੰ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ 3 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਦਿੱਤੇ ਹਨ।

You may also like