ਸਿੰਗਾ ਅਤੇ ਸੰਜਨਾ ਫਸੇ ਵਿਆਹ ਦੇ ਭੰਬਲਭੂਸੇ ‘ਚ, ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ‘ਕਦੇ ਹਾਂ ਕਦੇ ਨਾ’ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

written by Lajwinder kaur | November 07, 2021 03:30pm

ਗਾਇਕ ਸਿੰਗਾ (Singga) ਜੋ ਕਿ ‘ਕਦੇ ਹਾਂ ਕਦੇ ਨਾ’ ਫ਼ਿਲਮ ਦੇ ਨਾਲ ਬਤੌਰ ਹੀਰੋ ਪੰਜਾਬੀ ਫ਼ਿਲਮ ਜਗਤ ‘ਚ ਐਂਟਰੀ ਕਰਨ ਜਾ ਰਹੇ ਹਨ। ਜੀ ਹਾਂ ‘ਕਦੇ ਹਾਂ ਕਦੇ ਨਾ’ (KADE HAAN KADE NAA) ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ ।

inside image of nimal rishi and singga new movie kade han kade naa trailer out now

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਪਹਿਲੇ ਦਿਨ ਹੀ ਬਾਕਸ ਆਫ਼ਿਸ ‘ਤੇ ਕੀਤੀ ਸ਼ਾਨਦਾਰ ਕਮਾਈ

ਜੀ ਹਾਂ ਹਾਸਿਆਂ ਅਤੇ ਪਿਆਰ ਦੇ ਰੰਗਾਂ ਨਾਲ ਭਰਿਆ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਸਿੰਗਾ ਜੋ ਕਿ ਫ਼ਿਲਮ ‘ਚ ਲਾਡੀ ਨਾਂਅ ਦੇ ਕਿਰਦਾਰ ‘ਚ ਅਤੇ ਅਦਾਕਾਰਾ ਸੰਜਨਾ ਸਿੰਘ (Sanjana Singh) ਨਿੰਮੀ ਨਾਂਅ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਮਜ਼ੇਦਾਰ ਹੈ। ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਸਿੰਗਾ ਜੋ ਕਿ ਹੀਰੋ ਬਣਨ ਦਾ ਆਪਣਾ ਸੁਫਨਾ ਪੂਰਾ ਕਰਨਾ ਚਾਹੁੰਦਾ ਹੈ । ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਹ ਕਾਫੀ ਪਾਪੜ ਵੇਲਦੇ ਹੋਏ ਨਜ਼ਰ ਆ ਰਹੇ ਹਨ। ਇਸ ਚੱਕਰ ‘ਚ ਉਨ੍ਹਾਂ ਦਾ ਵਿਆਹ ਸੰਜਨਾ ਯਾਨੀਕਿ ਨਿੰਮੀ ਦੇ ਨਾਲ ਹੋ ਜਾਂਦਾ ਹੈ। ਪਰ ਸਿੰਗਾ ਨੂੰ ਸੰਜਨਾ ਦੇ ਨਾਲ ਪਿਆਰ ਹੋ ਜਾਂਦਾ ਹੈ । ਪਰ ਬਾਅਦ ਚ ਇਹ ਵਿਆਹ ਨਕਲੀ ਅਤੇ ਅਸਲੀ ਵਾਲੇ ਭੰਬਲਭੂਸੇ ਚ ਪੈ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਹੇਲੀ ਨੂੰ ਹੱਲ ਕਰ ਪਾਉਣਗੇ ਸਿੰਗਾ ? ਅਤੇ ਕੀ ਉਹ ਆਪਣੇ ਪਿਆਰ ਦਾ ਇਜ਼ਹਾਰ ਕਰ ਪਾਉਂਦੇ ਨੇ ਜਾਂ ਨਹੀਂ ਇਹ ਤਾਂ ਦਰਸ਼ਕਾਂ ਨੂੰ ਸਿਨੇਮਾ ਘਰ ‘ਚ ਜਾ ਕੇ ਹੀ ਪਤਾ ਚੱਲ ਪਾਵੇਗਾ।

inside image of kade haan kade naa trailer out

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ਨੇ ਆਪਣੇ ਬੇਟੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਨੰਨ੍ਹੇ ਅਲਾਪ ਦੇ ਜਨਮ ਦੀ ਤਸਵੀਰ ਵੀ ਆਈ ਸਾਹਮਣੇ, ਦੇਖੋ ਵੀਡੀਓ

ਫ਼ਿਲਮ ਦਾ ਟ੍ਰੇਲਰ ਟਾਈਮ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।ਇਸ ਫ਼ਿਲਮ ‘ਚ ਸਿੰਗਾ ਅਤੇ ਸੰਜਨਾ ਸਿੰਘ ਤੋਂ ਇਲਾਵਾ ਬੀ.ਐੱਨ ਸ਼ਰਮਾ, ਨਿਰਮਲ ਰਿਸ਼ੀ, ਸੁਮਿਤ ਗੁਲਾਟੀ, ਪ੍ਰੇਰਨਾ ਸ਼ਰਮਾ, ਅਸ਼ੋਕ ਪਾਠਕ, ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਸੁਨੀਲ ਠਾਕੁਰ ਦੁਆਰਾ ਇਸ ਫ਼ਿਲਮ ਨੂੰ ਲਿਖਿਆ ਹੈ ਸੁਨੀਲ ਠਾਕੁਰ ਨੇ ਤੇ ਡਾਇਰੈਕਸ਼ ਵੀ ਕੀਤਾ ਗਿਆ ਹੈ। ਫ਼ਿਲਮ ‘ਕਦੇ ਹਾਂ ਕਦੇ ਨਾ’ ਨੂੰ ਪੀਟੀਸੀ ਮੋਸ਼ਨ ਪਿਕਚਰ ਅਤੇ ਗਲੋਬ ਮੂਵੀਜ਼ 3 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

You may also like