ਕਾਦਿਰ ਥਿੰਦ ਦਾ ਨਵਾਂ ਗੀਤ ‘ਗੱਭਰੂ ਦਾ ਨਾਮ’ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਡ ਜੱਟੀ, ਸ਼ੌਕੀ ਜੱਟ, ਭੰਗੜਾ ਇਨ ਪੇਨ, ਸੋਹਣੇ ਮੁੱਖੜੇ ਤੇ ਗੱਲਾਂ ਮੁੱਕ ਜਾਣੀਆਂ, ਚਾਰ ਮਿੰਟ ਵਰਗੇ ਕਈ ਹਿੱਟ ਦੇਣ ਵਾਲੇ ਗਾਇਕ ਕਾਦਿਰ ਥਿੰਦ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਹ ਆਪਣਾ ਨਵਾਂ ਗੀਤ ‘ਗੱਭਰੂ ਦਾ ਨਾਮ’ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ
ਗੱਭਰੂ ਦਾ ਨਾਮ ਗੀਤ ਦੇ ਬੋਲ ਨਾਮੀ ਗੀਤਕਾਰ ਰਵੀਰਾਜ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੌਰਵ ਦੇਵ ਤੇ ਕਾਰਤਿਕ ਦੇਵ ਨੇ ਮਿਲਕੇ ਦਿੱਤਾ ਹੈ। ਜੋਤ ਹਰਜੋਤ ਵੱਲੋਂ ਗੀਤ ਦੀ ਵੀਡੀਓ ਨੂੰ ਬਹੁਤ ਸ਼ਾਨਦਾਰ ਡਾਇਰੈਕਟ ਕੀਤਾ ਗਿਆ ਹੈ। ਗੀਤ ਦੀ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਕਾਦਿਰ ਥਿੰਦ ਨੇ ਕੀਤੀ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸਦੇ ਚੱਲਦੇ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।