
ਬਾਲੀਵੁੱਡ ਅਤੇ ਸਾਊਥ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ Kajal Aggarwal ਜਲਦ ਹੀ ਮਾਂ ਬਣਨ ਜਾ ਰਹੀ ਹੈ। ਅਦਾਕਾਰਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਜੋੜੇ ਨੇ ਖੁਦ ਨਵੇਂ ਸਾਲ 'ਤੇ ਖੁਲਾਸਾ ਕੀਤਾ ਸੀ ਕਿ ਉਹ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਕਾਜਲ ਅਗਰਵਾਲ ਇਨ੍ਹੀਂ ਦਿਨੀਂ ਦੁਬਈ 'ਚ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਜਿੱਥੋਂ ਉਹ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਅਜਿਹੇ 'ਚ ਕਾਜਲ ਨੇ ਇਕ ਵਾਰ ਫਿਰ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਜਲ ਦੇ ਚਿਹਰੇ 'ਤੇ ਗਲੋ ਸਾਫ ਦਿਖਾਈ ਦੇ ਰਿਹਾ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਬਲੈਕ ਰੰਗ ਦੀ ਆਊਟ ਫਿੱਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਬਾਦਸ਼ਾਹ ਦੇ ਗੀਤ ‘ਤੇ ਬਣਾਇਆ ਇਹ ਦਿਲਕਸ਼ ਵੀਡੀਓ
ਕਾਜਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਤੋਂ ਬਾਅਦ ਇੱਕ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ 'ਚ ਕਾਜਲ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ 'ਚ ਉਹ ਆਪਣੇ ਬੇਬੀ ਬੰਪ ਨੂੰ ਕਮੀਜ਼ ਨਾਲ ਲੁਕਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤੀਸਰੀ ਅਤੇ ਆਖਰੀ ਫੋਟੋ 'ਚ ਉਹ ਮੁਸਕਰਾਉਂਦੇ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਸ਼ਾਰਟ ਡਰੈੱਸ, ਸਿਰ 'ਤੇ ਟੋਪੀ, ਅੱਖਾਂ 'ਤੇ ਚਸ਼ਮਾ ਅਤੇ ਪੈਰਾਂ ਚ ਵ੍ਹਾਈਟ ਰੰਗ ਦੇ ਸਨੀਕਰਸ ਪਾਏ ਹੋਏ ਨੇ। ਕਾਜਲ ਦਾ ਸਟਾਈਲਿਸ਼ ਲੁੱਕ ਵੀ ਦੇਖਣ ਯੋਗ ਹੈ।

ਇਨ੍ਹਾਂ ਨੂੰ ਸਾਂਝਾ ਕਰਦੇ ਹੋਏ, ਅਦਾਕਾਰਾ ਨੇ ਲੰਬੀ ਚੌੜੀ ਕੈਪਸ਼ਨ ਪਾਈ ਹੈ, ਜਿਸ ‘ਚ ਲਿਖਿਆ, "ਮੈਂ ਇਸ ਸਮੇਂ ਆਪਣੀ ਜ਼ਿੰਦਗੀ, ਆਪਣੇ ਸਰੀਰ, ਘਰ ਅਤੇ ਕੰਮ ‘ਚੋਂ ਇਨ੍ਹਾਂ ਸਭ ਤੋਂ ਹੈਰਾਨੀਜਨਕ ਤਬਦੀਲੀਆਂ ਵਿੱਚੋਂ ਲੰਘ ਰਹੀ ਹਾਂ। ਬਾਡੀ ਸ਼ੇਮਿੰਗ 'ਤੇ ਕੁਝ ਟਿੱਪਣੀਆਂ, ਸੰਦੇਸ਼ ਅਤੇ ਮੀਮਜ਼ ਮੈਨੂੰ ਪਰੇਸ਼ਾਨ ਨਹੀਂ ਕਰਨਗੇ… ਆਓ ਦਿਆਲੂ ਬਣਨਾ ਸਿੱਖੀਏ ਅਤੇ ਜੇ ਇਹ ਬਹੁਤ ਔਖਾ ਹੈ, ਹੋ ਸਕਦਾ ਹੈ, ਬਸ ਜੀਓ ਅਤੇ ਜੀਣ ਦਿਓ!"
ਇਸ ਦੇ ਨਾਲ ਹੀ ਕਾਜਲ ਅਗਰਵਾਲ ਨੇ ਉਨ੍ਹਾਂ ਸਾਰੀਆਂ ਔਰਤਾਂ ਲਈ ਇੱਕ ਲੰਬੀ ਅਤੇ ਚੌੜੀ ਪੋਸਟ ਵੀ ਲਿਖੀ, ਜੋ ਇਸ ਸਮੇਂ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਹੀਆਂ ਹਨ। ਕਾਜਲ ਨੇ ਕਿਹਾ ਕਿ ਇਸ ਪੋਸਟ ਨੂੰ ਉਨ੍ਹਾਂ ਲੋਕਾਂ ਨੂੰ ਵੀ ਪੜ੍ਹਨਾ ਚਾਹੀਦਾ ਹੈ ਜੋ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਜੋ ਇਸ ਸਥਿਤੀ ਨਾਲ ਨਜਿੱਠਣ ਵਾਲੀਆਂ ਔਰਤਾਂ ਦਾ ਮਜ਼ਾਕ ਉਡਾਉਂਦੇ ਹਨ। ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪ੍ਰੈਗਨੈਂਸੀ ਦੇ ਬਾਅਦ ਤੋਂ ਬ੍ਰੇਕ 'ਤੇ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਤੇਲਗੂ ਫ਼ਿਲਮ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆਵੇਗੀ।
View this post on Instagram