ਕਾਜਲ ਅਗਰਵਾਲ ਦੇ ਪਤੀ ਗੌਤਮ ਕਿਚਲੂ ਨੇ ਸ਼ੇਅਰ ਕੀਤਾ ਆਪਣੇ ਨਵ ਜਨਮੇ ਬੇਟੇ ਦਾ ਨਾਂਅ

Written by  Pushp Raj   |  April 20th 2022 12:58 PM  |  Updated: April 20th 2022 12:58 PM

ਕਾਜਲ ਅਗਰਵਾਲ ਦੇ ਪਤੀ ਗੌਤਮ ਕਿਚਲੂ ਨੇ ਸ਼ੇਅਰ ਕੀਤਾ ਆਪਣੇ ਨਵ ਜਨਮੇ ਬੇਟੇ ਦਾ ਨਾਂਅ

ਮਸ਼ਹੂਰ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਤੇ ਉਸ ਦੇ ਪਤੀ ਗੌਤਮ ਕਿਚਲੂ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਇਸ ਜੋੜੀ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਹੈ। ਬੇਟੇ ਦੇ ਜਨਮ ਤੋਂ ਬਾਅਦ ਕਾਜਲ ਅਗਰਵਾਲ ਦੇ ਪਤੀ ਗੌਤਮ ਕਿਚਲੂ ਨੇ ਆਪਣੇ ਨਵ ਜਨਮੇ ਬੇਟੇ ਦਾ ਨਾਂਅ ਤੇ ਉਸ ਦੇ ਨਾਂਅ ਦਾ ਮਤਲਬ ਸਾਂਝਾ ਕੀਤਾ ਹੈ। ਫੈਨਜ਼ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਗੌਤਮ ਕਿਚਲੂ ਨੇ ਆਪਣੇ ਨਿੱਕੇ ਤੇ ਕਿਊਟ ਜਿਹੇ ਬੇਟੇ ਦਾ ਨਾਂਅ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਕਾਜਲ ਅਗਰਵਾਲ ਦੇ ਪਤੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਹਿਲੇ ਬੱਚੇ ਦੇ ਆਉਣ ਬਾਰੇ ਐਲਾਨ ਕੀਤਾ ਅਤੇ ਆਪਣੇ ਫਾਲੋਅਰਸ ਨੂੰ ਉਸ ਦੇ ਨਾਮ ਬਾਰੇ ਵੀ ਜਾਣਕਾਰੀ ਦਿੱਤੀ। ਇਸ ਜੋੜੇ ਨੇ ਆਪਣੇ ਬੇਟੇ ਦਾ ਨਾਂ ਨੀਲ ਕਿਚਲੂ ਰੱਖਿਆ ਹੈ। ਇਸ ਦੇ ਨਾਲ ਹੀ ਗੌਤਮ ਨੇ ਪੋਸਟ ਵਿੱਚ ਕੈਪਸ਼ਨ ਦਿੱਤਾ, " ਕੀ ਇਹ ਪਿਆਰਾ ਨਾਂਅ ਨਹੀਂ?

Kajal Aggarwal's husband Gautam Kitchlu reveals name of baby boy Image Source: Instagram

ਗੌਤਮ ਨੇ ਫੈਨਜ਼ ਅਤੇ ਸ਼ੁਭਚਿੰਤਕਾਂ ਦੇ ਪਿਆਰ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਇੱਕ ਪਿਆਰਾ ਜਿਹਾ ਨੋਟ ਲਿਖਿਆ। ਉਸ ਨੇ ਲਿਖਿਆ, "ਸਾਡਾ ਦਿਲ ਭਰ ਗਿਆ ਹੈ ਅਤੇ ਅਸੀਂ ਸ਼ੁਕਰਗੁਜ਼ਾਰ ਹਾਂ।

ਤੁਹਾਡੇ ਪਿਆਰ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ @kajalaggarwalofficial।"

ਬੈਨਰ 'ਤੇ ਸੰਦੇਸ਼ ਲਿਖਿਆ ਸੀ, " ਨੀਲ ਕਿਚਲੂ, 19 ਅਪ੍ਰੈਲ, 2022 ਦੇ ਜਨਮ ਦੀ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਮਾਤਾ-ਪਿਤਾ: ਕਾਜਲ ਅਤੇ ਗੌਤਮ, ਦਾਦਾ-ਦਾਦੀ: ਧੀਰਾ ਅਤੇ ਨਿਤਿਨ | ਵਿਨੈ ਅਤੇ ਸੁਮਨ ਦੁਆਰਾ ਪਿਆਰ ਨਾਲ ਸਵਾਗਤ ਕੀਤਾ ਗਿਆ।"

Image Source: Instagram

 

ਹੋਰ ਪੜ੍ਹੋ : ਕਾਜਲ ਅਗਰਵਾਲ ਦੇ ਘਰ ਗੂੰਜੀ ਕਿਲਕਾਰੀ, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ

ਫੈਨਜ਼ ਇਸ ਜੋੜੀ ਵੱਲੋਂ ਪੋਸਟ ਰਾਹੀਂ ਦਿੱਤੀ ਗਈ ਖੁਸ਼ਖਬਰੀ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਤੇ ਟੌਲੀਵੁੱਡ ਸੈਲਬਸ ਇਸ ਨਵੇਂ ਮਾਤਾ-ਪਿਤਾ ਬਣੀ ਜੋੜੀ ਨੂੰ ਸੰਦੇਸ਼ ਭੇਜ ਕੇ ਵਧਾਈਆਂ ਦੇ ਰਹੇ ਹਨ।

 

View this post on Instagram

 

A post shared by Gautam Kitchlu (@kitchlug)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network