ਕਾਜੋਲ ਅਤੇ ਅਜੇ ਦੇਵਗਨ ਦੀ ਧੀ ਵਿਦੇਸ਼ ‘ਚ ਇਸ ਤਰ੍ਹਾਂ ਬਿਤਾ ਰਹੀ ਵੈਕੇਸ਼ਨ, ਵੀਡੀਓ ‘ਚ ਸਮੁੰਦਰ ਕਿਨਾਰੇ ਇੰਝ ਮਸਤੀ ਕਰਦੀ ਆਈ ਨਜ਼ਰ

written by Shaminder | July 21, 2022

ਬਾਲੀਵੁੱਡ ਅਦਾਕਾਰ ਕਾਜੋਲ ਅਤੇ ਅਜੇ ਦੇਵਗਨ (Ajay Devgn) ਦੀ ਧੀ (Daughter)  ਨਿਆਸਾ (Nyasa) ਏਨੀਂ ਦਿਨੀਂ ਵਿਦੇਸ਼ ‘ਚ ਆਪਣਾ ਸਮਾਂ ਬਿਤਾ ਰਹੀ ਹੈ । ਜਿਸ ਦਾ ਇੱਕ ਵੀਡੀਓ ਨਿਆਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਆਸਾ ਸਮੁੰਦਰ ਕਿਨਾਰੇ ਬੈਠੀ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣ ਰਹੀ ਹੈ । ਸੋਸ਼ਲ ਮੀਡੀਆ ‘ਤੇ ਨਿਆਸਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਅਜੇ ਦੇਵਗਨ ਬੱਚਿਆਂ ਵਾਂਗ ਮਸਤੀ ਕਰਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਕਾਜੋਲ ਅਤੇ ਅਜੇ ਦੇਵਗਨ ਦੀ ਧੀ ਨਿਆਸਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।ਦੱਸ ਦਈਏ ਕਿ ਅਜੇ ਦੇਵਗਨ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ ।ਅਜੇ ਅਤੇ ਕਾਜੋਲ ਨੇ ਲਵ ਮੈਰਿਜ ਕਰਵਾਈ ਸੀ ।

image From Instagram

ਹੋਰ ਪੜ੍ਹੋ : ਅਜੇ ਦੇਵਗਨ ਬੱਚਿਆਂ ਵਾਂਗ ਮਸਤੀ ਕਰਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਅਜੇ ਦੇਵਗਨ ਨੇ ‘ਫੂਲ ਔਰ ਕਾਂਟੇ’ ਤੋਂ ਆਪਣੇ ਕਰੀਅਰ ਦੀ ਸ਼ੂਰੁਆਤ ਕੀਤੀ ਸੀ । ਜਿਸ ਤੋਂ ਪਹਿਲਾਂ ਉਹ ਆਪਣੇ ਪਿਤਾ ਵੀਰੂ ਦੇਵਗਨ ਦੇ ਵਾਂਗ ਸਟੰਟ ਕਰਦੇ ਸਨ । ਪਰ ਫਿਰ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ।

image From Instagram

ਫੂਲ ਔਰ ਕਾਂਟੇ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ । ਉਨ੍ਹਾਂ ਦਾ ਨਾਮ ਕਾਮਯਾਬ ਅਦਾਕਾਰਾਂ ਦੀ ਸੂਚੀ ‘ਚ ਆਉਂਦਾ ਹੈ ।ਇਸ ਤੋਂ ਇਲਾਵਾ ਨਿਆਸਾ ਦੀ ਮਾਂ ਕਾਜੋਲ ਵੀ ਵਧੀਆ ਅਦਾਕਾਰਾ ਹੈ । ਉਸ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Nysa Devgan (@nyasa_devgan)

 

You may also like