ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਕਾਜੋਲ, ਪੈਸੇ ਮੰਗਣ ਆਏ ਬੱਚਿਆਂ ਨਾਲ ਕੀਤਾ ਅਜਿਹਾ ਕੀ ਵਾਇਰਲ ਹੋ ਰਹੀ ਵੀਡੀਓ

written by Pushp Raj | October 20, 2022 03:31pm

Kajol gets trolled on social media: ਬਾਲੀਵੁੱਡ ਅਦਾਕਾਰਾ ਕਾਜੋਲ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਕਾਜੋਲ ਦੇਵਗਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਕਾਜੋਲ ਕੁਝ ਅਜਿਹਾ ਕਰਦੀ ਹੈ ਜਿਸ ਕਾਰਨ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।

image From instagram

ਦਰਅਸਲ ਸੋਸ਼ਲ ਮੀਡੀਆ 'ਤੇ ਕਾਜੋਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਸ਼ੇਅਰ ਕੀਤਾ ਹੈ।ਵੀਡੀਓ ਦੇ ਵਿੱਚ ਕਾਜੋਲ ਕੁਝ ਪੈਸੇ ਮੰਗਣ ਆਏ ਬੱਚਿਆਂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਜੋਲ ਇੱਕ ਦੁਕਾਨ ਚੋਂ ਬਾਹਰ ਨਿਕਲਦੀ ਹੋਈ ਵਿਖਾਈ ਦੇ ਰਹੀ ਹੈ। ਇਸ ਦੌਰਾਨ ਕੁਝ ਗਰੀਬ ਬੱਚੇ ਕਾਜੋਲ ਕੋਲ ਪੈਸੇ ਮੰਗਣ ਆਉਂਦੇ ਹਨ। ਪਹਿਲਾਂ ਤਾਂ ਕਾਜੋਲ ਸਿਰ 'ਤੇ ਹੱਥ ਰੱਖ ਕੇ ਕੁੜੀ ਨੂੰ ਨਜ਼ਰਅੰਦਾਜ਼ ਕਰਦੀ ਹੈ।

image source: Instagram

ਫਿਰ ਜਦੋਂ ਲੜਕੀ ਕਾਰ ਕੋਲ ਪਹੁੰਚਦੀ ਹੈ ਤਾਂ ਕਾਜੋਲ ਕਾਰ ਦਾ ਦਰਵਾਜ਼ਾ ਖੋਲ੍ਹਦੀ ਹੈ ਅਤੇ ਲੜਕੀ ਨੂੰ ਪੈਸੇ ਦਿੰਦੀ ਹੈ। ਹਾਲਾਂਕਿ ਜਦੋਂ ਦੂਜਾ ਬੱਚਾ ਉੱਥੇ ਆਉਂਦਾ ਹੈ ਤਾਂ ਕਾਜੋਲ ਉਸ ਨੂੰ ਪੈਸੇ ਨਹੀਂ ਦਿੰਦੀ ਅਤੇ ਕਾਰ ਦੀ ਖਿੜਕੀ ਦਾ ਸ਼ੀਸ਼ਾ ਬੰਦ ਕਰ ਦਿੰਦੀ ਹੈ।

ਜਿਵੇਂ ਹੀ ਕਾਜੋਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ , ਉਦੋਂ ਤੋਂ ਹੀ ਕਾਜੋਲ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ। ਇਸਵੀਡੀਓ 'ਤੇ ਕਾਜੋਲ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਕਿ ਉਹ ਬੱਚਿਆਂ ਨੂੰ ਪੈਸੇ ਨਹੀਂ ਦੇ ਸਕਦੇ।

image source: Instagram

ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਦਾ ਅੱਜ ਹੈ ਜਨਮਦਿਨ, ਜਾਣੋ ਕ੍ਰਿਕਟ ਤੋਂ ਲੈ ਕੇ ਮਨੋਰੰਜਨ ਜਗਤ ਤੱਕ ਕਿੰਝ ਰਿਹਾ ਸਿੱਧੂ ਦਾ ਸਫ਼ਰ
ਹਾਲਾਂਕਿ ਕਈ ਲੋਕ ਕਾਜੋਲ ਦਾ ਸਪੋਰਟ ਕਰਦੇ ਹਨ ਅਤੇ ਕਮੈਂਟ ਕਰ ਰਹੇ ਹਨ ਕਿ ਜੇਕਰ ਇਹ ਬੱਚੇ ਪੈਸੇ ਦਿੰਦੇ ਹਨ ਤਾਂ ਇਹ ਫਿਰ ਵੀ ਇੰਝ ਹੀ ਕਮਾਉਣਗੇ ਅਤੇ ਅਜਿਹਾ ਕਰਨਾ ਬਾਲ ਮਜ਼ਦੂਰੀ ਅਤੇ ਭੀਖ ਭੰਗਣ ਦੀਆਂ ਘਟਨਾਵਾਂ ਵਿੱਚ ਵਾਧਾ ਕਰਨਾ ਹੈ। ਕਿਸੇ ਨੇ ਕਮੈਂਟ ਕੀਤਾ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਅਤੇ ਅਜਿਹੇ ਬੱਚੇ ਸਾਡੇ ਆਲੇ ਦੁਆਲੇ ਘੁੰਮਦੇ ਹਨ ਤਾਂ ਕੀ ਅਸੀਂ ਸਭ ਨੂੰ ਪੈਸੇ ਦੇ ਦਿੰਦੇ ਹਾਂ। ਸ਼ਾਇਦ ਨਹੀਂ , ਸੋ ਕਾਜੋਲ ਨੇ ਵੀ ਅਜਿਹਾ ਹੀ ਕੀਤਾ ਹੈ। "

 

View this post on Instagram

 

A post shared by @varindertchawla

You may also like