ਕਾਜੋਲ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਭਾਵੁਕ ਵੀਡੀਓ
ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੇ ਪਿਤਾ ਸ਼ੋਮੂ ਮੁਖਰਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਕਾਜੋਲ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੋਮੂ ਮੁਖਰਜੀ ਬਾਲੀਵੁੱਡ ਦਾ ਵੱਡਾ ਨਾਂਅ ਹੈ । ਉਹਨਾਂ ਨੇ ਇੰਡਸਟਰੀ ਵਿੱਚ ਡਾਇਰੈਕਟਰ, ਰਾਈਟਰ ਅਤੇ ਪ੍ਰੋਡਿਊਸਰ ਦੇ ਤੌਰ ਤੇ ਕੰਮ ਕੀਤਾ ਹੈ ।ਵੀਡੀਓ ਵਿੱਚ ਕਾਜੋਲ ਨੇ ਕਿਹਾ ਹੈ ਕਿ ‘ਅੱਜ ਮੇਰੇ ਪਿਤਾ ਸ਼ੋਮੂ ਮੁਖਰਜੀ ਦਾ ਜਨਮ ਦਿਨ ਹੈ ।
https://www.instagram.com/p/B_Wlk5UpnXI/
ਮੈਂ ਅੱਜ ਵੀ ਉਹਨਾਂ ਨੂੰ ਬਹੁਤ ਮਿਸ ਕਰਦੀ ਹਾਂ । ਅੱਜ ਵੀ ਉਹਨਾਂ ਦੀਆਂ ਅੱਖਾਂ ਦੀ ਚਮਕ ਮੈਨੂੰ ਯਾਦ ਹੈ । ਜਦੋਂ ਮੇਰਾ ਜਨਮ ਹੋਇਆ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਸੀ ਕਿ ਕੋਈ ਹੈ ਜਿਹੜਾ ਮੇਰੇ ਤੇ ਵਿਸ਼ਵਾਸ਼ ਕਰਦਾ ਹੈ । ਉਹਨਾਂ ਨੇ ਮੈਨੂੰ ਹਮੇਸ਼ਾ ਵਿਸ਼ਵਾਸ਼ ਦਿਵਾਇਆ ਕਿ ਮੈਂ ਸਭ ਕੁਝ ਠੀਕ ਕਰ ਸਕਦੀ ਹਾਂ । ਮੈਂ ਅੱਜ ਇਸ ਖ਼ਾਸ ਮੌਕੇ ਤੇ ਹਰ ਪਿਤਾ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੀ ਬੇਟੀ ਤੇ ਭਰੋਸਾ ਰੱਖੇ ।
https://www.instagram.com/p/CAArOcbJOeQ/
ਮੈਨੂੰ ਲੱਗਦਾ ਹੈ ਕਿ ਭਰੋਸਾ ਦੁਨੀਆ ਦਾ ਪਾਵਰਫੁੱਲ ਸ਼ਬਦ ਹੈ । ਬੇਟੀਆਂ ਤੇ ਇਸ ਤਰ੍ਹਾਂ ਦਾ ਭਰੋਸਾ ਕਰੋ ਕਿ ਉਹ ਸਮਾਜ ਦਾ ਦਬਾਅ ਮਹਿਸੂਸ ਨਾ ਕਰਨ । ਇਸੇ ਭਰੋਸੇ ਨਾਲ ਤੁਸੀਂ ਬੇਟੀਆਂ ਨੂੰ ਤਾਕਤ ਦਿਓਗੇ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ੋਮੂ ਮੁਖਰਜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।
https://www.instagram.com/p/CBnIBsPJtZi/?utm_source=ig_embed