Advertisment

'ਕਾਲਾ ਸ਼ਾਹ ਕਾਲਾ' ਦਾ ਟਾਈਟਲ ਟਰੈਕ ਜੋਤੀ ਨੂਰਾਂ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

author-image
By Aaseen Khan
New Update
'ਕਾਲਾ ਸ਼ਾਹ ਕਾਲਾ' ਦਾ ਟਾਈਟਲ ਟਰੈਕ ਜੋਤੀ ਨੂਰਾਂ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ
Advertisment
'ਕਾਲਾ ਸ਼ਾਹ ਕਾਲਾ' ਦਾ ਟਾਈਟਲ ਟਰੈਕ ਜੋਤੀ ਨੂਰਾਂ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ : ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ ਕਾਲਾ ਸ਼ਾਹ ਕਾਲਾ ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਮੱਲਾਂ ਮਾਰੀਆਂ ਹਨ। ਇਸ ਫਿਲਮ ਦੇ ਗਾਣਿਆਂ ਨੂੰ ਵੀ ਕਾਫੀ ਸਰਾਹਿਆ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਕਾਫੀ ਸੁਣੇ ਜਾ ਰਹੇ ਹਨ। ਫਿਲਮ ਦਾ ਟਾਈਟਲ ਟਰੈਕ 'ਕਾਲਾ ਸ਼ਾਹ ਕਾਲਾ' ਵੀ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਪੰਜਾਬ ਅਤੇ ਬਾਲੀਵੁੱਡ 'ਚ ਚੰਗਾ ਨਾਮ ਖੱਟਣ ਵਾਲੀ ਗਾਇਕਾ ਜੋਤੀ ਨੂਰਾਂ ਨੇ। ਇਸ ਗਾਣੇ ਨੂੰ ਕੰਪੋਜ਼ ਕੀਤਾ ਹੈ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਹੋਰਾਂ ਨੇ। ਕਾਲਾ ਸ਼ਾਹ ਕਾਲਾ ਗਾਣੇ ਦੇ ਬੋਲ ਵਿੰਦਰ ਨੱਥੂਮਾਜਰਾ ਮਾਜਰਾ ਵੱਲੋਂ ਲਿਖੇ ਗਏ ਹਨ। ਫਿਲਮ ਦੀ ਤਰਾਂ ਗਾਣੇ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਹੋਰ ਵੇਖੋ :ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ ਯੂ ਟਿਊਬ 'ਤੇ ਗਾਣਾ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਫਿਲਮ ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਜੌਰਡਨ ਸੰਧੂ, ਨਿਰਮਲ ਰਿਸ਼ੀ , ਹਾਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾ ਰਹੇ ਹਨ।ਫਿਲਮ ਕਾਲਾ ਸ਼ਾਹ ਕਾਲਾ ਦਾ ਨਿਰਦੇਸ਼ਨ ਫਿਲਮ ਦੀ ਕਹਾਣੀ ਲਿਖਣ ਵਾਲੇ ਅਮਰਜੀਤ ਸਿੰਘ ਨੇ ਕੀਤਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment