
ਸਤਿੰਦਰ ਸਰਤਾਜ (Satinder Sartaaj) ਆਪਣੀ ਗਾਇਕੀ ਦੇ ਨਾਲ ਅਕਸਰ ਸਰੋਤਿਆਂ ਦਾ ਦਿਲ ਜਿੱਤਦੇ ਨਜ਼ਰ ਆਉਂਦੇ ਹਨ ।ਉਹ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ (Kali jota) ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਅੱਜ ਉਨ੍ਹਾਂ ਦੀ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਨਾਚ’ ਰਿਲੀਜ਼ ਹੋ ਚੁੱਕਿਆ ਹੈ ।

ਹੋਰ ਪੜ੍ਹੋ : ਫਿੱਟਨੈਸ ਮਾਡਲ ਸੁੱਖ ਜੌਹਲ ਆਪਣੀ ਨਾਨੀ ਦੇ ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਜਿਸ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ ।ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਖੁਦ ਲਿਖੇ ਹਨ ਅਤੇ ਫੀਮੇਲ ਗਾਇਕਾ ਦੇ ਤੌਰ ‘ਤੇ ਸੁਨਿਧੀ ਚੌਹਾਨ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਬੀਟ ਮਨਿਸਟਰ ਨੇ।

ਹੋਰ ਪੜ੍ਹੋ : ਹਰਭਜਨ ਮਾਨ ਸ਼ੋਅ ਤੋਂ ਵਾਪਸ ਆਉਂਦੇ ਹੋਏ ਅਮਰੂਦਾਂ ਦੇ ਬਾਗ ‘ਚ ਪਹੁੰਚੇ, ਮਿਹਨਤੀ ਵੀਰ ਅਤੇ ਭੈਣਾਂ ਦੇ ਨਾਲ ਬਿਤਾਇਆ ਸਮਾਂ
ਇਹ ਗੀਤ ਨੀਰੂ ਬਾਜਵਾ ਸਤਿੰਦਰ ਸਰਤਾਜ ‘ਤੇ ਫ਼ਿਲਮਾਇਆ ਗਿਆ ਹੈ।ਇਸ ਗੀਤ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਇਸ ਦੇ ਨਾਲ ਹੀ ਨੀਰੂ ਬਾਜਵਾ ਵੀ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹਨ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ । ਅੱਜ ਨੀਰੂ ਬਾਜਵਾ ਆਪਣੀਆਂ ਛੋਟੀਆਂ ਜੁੜਵਾ ਬੇਟੀਆਂ ਦਾ ਜਨਮ ਦਿਨ ਮਨਾ ਰਹੇ ਹਨ ।