ਕਮਾਲ ਆਰ ਖ਼ਾਨ ਨੇ ਕੀਤੀ ਕੰਗਨਾ ਰਣੌਤ ’ਤੇ ਟਿੱਪਣੀ
ਅਦਾਕਾਰ ਕਮਾਲ ਆਰ ਖ਼ਾਨ ਦਾ ਕਿਸੇ ਨਾ ਕਿਸੇ ਨਾਲ ਵਿਵਾਦ ਚੱਲਦਾ ਹੀ ਰਹਿੰਦਾ ਹੈ । ਹੁਣ ਉਸ ਨੇ ਅਦਾਕਾਰਾ ਕੰਗਨਾ ਰਣੌਤ ਦੇ ਨਾਲ ਪੰਗਾ ਲਿਆ ਹੈ । ਕੇ ਆਰ ਕੇ ਹੁਣ ਕੰਗਨਾ ਰਣੌਤ ਦੇ ਖਿਲਾਫ ਟਿੱਪਣੀ ਕਰਨ ਕਰਕੇ ਚਰਚਾ ‘ਚ ਹਨ । ਅਦਾਕਾਰ ਨੇ ਕੰਗਨਾ ਰਣੌਤ ਦੀ ਅਪਕਮਿੰਗ ਫ਼ਿਲਮ ‘ਐਂਮਰਜੈਂਸੀ’ ਨੂੰ ਫਲਾਪ ਕਰਾਰ ਦਿੱਤਾ ਹੈ । ਇਸ ਦੇ ਨਾਲ ਹੀ ਉਸ ਨੇ ਕੰਗਨਾ ਰਣੌਤ ਨੂੰ ਨਫਰਤ ਫੈਲਾਉਣ ਵਾਲੀ ਕਿਹਾ ਹੈ ।
Image From Instagram
ਹੋਰ ਪੜ੍ਹੋ : ਗਰਮੀਆਂ ‘ਚ ਅੰਬ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
Image From Twitter
ਦੱਸ ਦਈਏ ਕਿ ਬੀਤੇ ਦਿਨੀਂ ਉਹ ਮੀਕਾ ਸਿੰਘ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ । ਹੁਣ ਉਨ੍ਹਾਂ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਿਆ ਹੈ । ਕੇਆਰਕੇ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ, ਮੈਂ 100 ਫ਼ੀਸਦੀ ਗਾਰੰਟੀ ਨਾਲ ਕਹਿ ਸਕਦਾ ਹੈ ਕਿ ਭਵਿੱਖ ’ਚ ਕੰਗਨਾ ਦੀ ਕੋਈ ਵੀ ਫਿਲਮ ਹਿੱਟ ਨਹੀਂ ਹੋਵੇਗੀ।
Image From Instagram
ਉਨ੍ਹਾਂ ਦੀ ਅਗਲੀ ਫਿਲਮ ਇੰਦਰਾ ਗਾਂਧੀ, ਕਸ਼ਮੀਰੀ ਪੰਡਿਤਾਂ ਅਤੇ ਅਯੋਧਿਆ ਰਾਮ ਮੰਦਿਰ ’ਤੇ ਹੈ। ਮਤਲਬ ਉਹ ਹੁਣ ਫਿਲਮਮੇਕਰ ਨਹੀਂ ਹੈ। ਉਹ ਸਿਰਫ਼ ਨਫ਼ਰਤ ਫੈਲਾਉਣਾ ਚਾਹੁੰਦੀ ਹੈ। 90 ਫ਼ੀਸਦੀ ਇੰਡੀਅਨਸ ਇਹ ਪਸੰਦ ਨਹੀਂ ਕਰਦੇ। ਲੋਕ ਸ਼ਾਂਤੀ ਚਾਹੁੰਦੇ ਹਨ।’ਸੋਸ਼ਲ ਮੀਡੀਆ ’ਤੇ ਕੇਆਰਕੇ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਅਤੇ ਕੰਗਨਾ ਰਣੌਤ ਦੇ ਫੈਨਜ਼ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।