
ਬਾਲੀਵੁੱਡ ਤੇ ਪਾਲੀਵੁੱਡ ਜਗਤ ਦੇ ਮਸ਼ਹੂਰ ਗਾਇਕ ਕਮਲ ਖ਼ਾਨ Kamal Khan ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ‘ਡਰਦੀ ਆ’ (Dardi Aa) ਟਾਈਟਲ ਹੇਠ ਉਹ ਦਰਦ ਭਰਿਆ ਗੀਤ ਲੈ ਕੇ ਆਏ ਨੇ। ਜਿਸ ਨੂੰ ਕਮਲ ਖ਼ਾਨ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗਾਇਆ ਹੈ।
ਹੋਰ ਪੜ੍ਹੋ : ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਗਾਇਕਾ ਮਿਸ ਪੂਜਾ ਨੇ ‘Papa’ ਗੀਤ ਦੇ ਰਾਹੀਂ ਕੀਤਾ ਬਿਆਨ, ਦਰਸ਼ਕ ਹੋਏ ਭਾਵੁਕ, ਦੇਖੋ ਵੀਡੀਓ

ਇਸ ਗੀਤ ਨੂੰ ਉਨ੍ਹਾਂ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ਰਾਹੀਂ ਮੁਟਿਆਰ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲ Ratul ਨੇ ਲਿਖੇ ਨੇ ਤੇ ਮਿਊਜ਼ਿਕ Tahso ਨੇ ਦਿੱਤਾ ਹੈ। Navdeep Bawa ਨੇ ਗਾਣੇ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕਮਲ ਖ਼ਾਨ ਤੇ ਫੀਮੇਲ ਮਾਡਲ Akaisha Vats । ਇਸ ਗੀਤ ਨੂੰ Pellet Drum Productions ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਕਮਲ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਹਿੱਟ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਤੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਹਾਲ ਹੀ ‘ਚ ਯਾਰ ਅਣਮੁੱਲੇ ਰਿਟਰਨਜ਼ ਫ਼ਿਲਮ ‘ਚ ਵੀ ਕਮਲ ਖ਼ਾਨ ਦੀ ਆਵਾਜ਼ ‘ਚ ‘ਯਾਰੀਆਂ ਦੀ ਕਸਮ’ ਰਿਲੀਜ਼ ਹੋਇਆ ਸੀ।