ਕਮਲ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਅਮਾਨਤ ਫ਼ਿਲਮ ਦਾ ‘ਕਾਵਾਂ’ ਸੌਂਗ, ਕਰ ਰਿਹਾ ਹੈ ਦਰਸ਼ਕਾਂ ਨੂੰ ਭਾਵੁਕ, ਦੇਖੋ ਵੀਡੀਓ

written by Lajwinder kaur | December 05, 2019

ਪੰਜਾਬੀ ਫ਼ਿਲਮ ‘ਅਮਾਨਤ’ ਜਿਸ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਬੈਕ ਟੂ ਬੈਕ ਗੀਤ ਰਿਲੀਜ਼ ਹੋ ਰਹੇ ਹਨ। ਇਸ ਫ਼ਿਲਮ ਦਾ ਸੈਡ ਸੌਂਗ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਕਮਲ ਖ਼ਾਨ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:‘ਨਾਨਕ ਨਾਮ ਜਹਾਜ਼’ ਮੁੜ ਤੋਂ ਦੇਵੇਗੀ ਸਿਨੇਮਾ ਘਰਾਂ ‘ਚ ਦਸਤਕ, ਬਹੁਤ ਜਲਦ ਸ਼ੁਰੂ ਹੋਵੇਗਾ ਸ਼ੂਟ, ਗੈਵੀ ਚਾਹਲ ਤੇ ਕਈ ਹੋਰ ਵੱਡੇ ਚਿਹਰੇ ਆਉਣਗੇ ਨਜ਼ਰ

ਗੀਤ ‘ਚ ਕਮਲ ਖ਼ਾਨ ਨੇ ਇੱਕ ਕੁੜੀ ਦੇ ਦਰਦ ਨੂੰ ਬਹੁਤ ਹੀ ਵਧੀਆ ਢੰਗ ਨੇ ਪੇਸ਼ ਕੀਤਾ ਹੈ। ਕਾਵਾਂ ਗੀਤ ਦੇ ਬੋਲ ਰਮਨ ਜੰਗਵਾਲ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਕੇ ਵੀ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਇਹ ਫ਼ਿਲਮ ਪੇਸ਼ ਕਰੇਗੀ ਸ਼ਾਨਦਾਰ ਲਵ ਸਟੋਰੀ, ਜਿਸ ‘ਚ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ਧੀਰਜ ਕੁਮਾਰ, ਨੇਹਾ ਪਵਾਰ ਤੇ ਰਾਹੁਲ ਜੁੰਗਰਾਲ। ਅਮਾਨਤ ਫ਼ਿਲਮ ਨੂੰ ਰੋਆਇਲ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਚ ਰੁਪਿੰਦਰ ਰੂਪੀ, ਹਨੀ ਮੱਟੂ, ਸੰਜੀਵ ਅੱਤਰੀ, ਮਹਾਬੀਰ ਭੁੱਲਰ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਗਿਆ ਹੈ। ‘ਅਮਾਨਤ’ ਫ਼ਿਲਮ ਨੂੰ 13 ਦਸੰਬਰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।

 

You may also like