Advertisment

ਕਮਲ ਖੰਗੂੜਾ ਆਪਣੇ ਵੱਡੇ ਭਰਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਕਿਹਾ ‘ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ, ਜਦੋਂ ਖੜਾ ਵੱਡਾ ਵੀਰ’

author-image
By Shaminder
New Update
ਕਮਲ ਖੰਗੂੜਾ ਆਪਣੇ ਵੱਡੇ ਭਰਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ,  ਕਿਹਾ ‘ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ, ਜਦੋਂ ਖੜਾ ਵੱਡਾ ਵੀਰ’
Advertisment
ਕਮਲ ਖੰਗੂੜਾ (Kamal Khangura) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ।ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ । ਜਲਦ ਹੀ ਅਦਾਕਾਰਾ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।ਬਹੁਤ ਘੱਟ ਸਮਾਂ ਹੁੰਦਾ ਹੈ ਜਦੋਂ ਉਹ ਆਪਣੇ ਆਪਣੀਆਂ ਨਿੱਜੀ ਗੱਲਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਹੋਵੇ ।
Advertisment
Kamal Khangura ' Image Source : Instagram ਹੋਰ ਪੜ੍ਹੋ : ਮਲਕੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ ਭਰਾ ਦੇ ਨਾਲ ਮਸਤੀ ਕਰਦੀ ਦਿੱਤੀ ਦਿਖਾਈ ਕਮਲ ਖੰਗੂੜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਭਰਾ ਦੇ ਨਾਲ ਕਿਸੇ ਟੂਰਿਸਟ ਪਲੇਸ ‘ਤੇ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਰਫ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਵੀਡੀਓ ‘ਚ ਉਸ ਦੇ ਨਾਲ ਉਸ ਦਾ ਭਰਾ ਵੀ ਦਿਖਾਈ ਦੇ ਰਿਹਾ ਹੈ ।
Advertisment
Kamal Khangura image From instagram ਹੋਰ ਪੜ੍ਹੋ : ਗਾਇਕ ਸ਼੍ਰੀ ਬਰਾੜ ਨੂੰ ਮਿਲ ਰਹੀਆਂ ਧਮਕੀਆਂ, ਗਾਇਕ ਨੇ ਲਾਈਵ ਹੋ ਕੇ ਕਿਹਾ ‘ਸਾਲ ‘ਚ 8 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼’ ਵੀਡੀਓ ਹਾਲਾਂਕਿ ਕੁਝ ਦਿਨ ਪਹਿਲਾਂ ਦਾ ਹੈ ਅਤੇ ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ, ਜਦੋਂ ਖੜਾ ਵੱਡਾ ਵੀਰ’। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । Kamal Khangura .jpg,,, image From instagram
Advertisment
ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਕਮਲ ਕਮਲ ਖੰਗੂਰਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਦੇ ਗੀਤ ‘ਚ ਕਮਲ ਨਜ਼ਰ ਨਾ ਆਈ ਹੋਵੇ ।ਕਮਲ ਨੇ ਬਹੁਤ ਹੀ ਛੋਟੀ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਜਲਦ ਹੀ ਉਹ ਫ਼ਿਲਮ ‘ਸਲੂਕ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ।
 
View this post on Instagram
 

A post shared by Kamal Khangura (@kamal.khangura__)

Advertisment

Stay updated with the latest news headlines.

Follow us:
Advertisment
Advertisment
Latest Stories
Advertisment