ਕਮਲਜੀਤ ਨੀਰੂ ਨੇ ਤਸਵੀਰ ਸਾਂਝੀ ਕਰਦੇ ਹੋਏ ਕੁਲਦੀਪ ਮਾਣਕ ਨੂੰ ਕੀਤਾ ਯਾਦ

Written by  Shaminder   |  June 12th 2021 04:56 PM  |  Updated: June 12th 2021 04:56 PM

ਕਮਲਜੀਤ ਨੀਰੂ ਨੇ ਤਸਵੀਰ ਸਾਂਝੀ ਕਰਦੇ ਹੋਏ ਕੁਲਦੀਪ ਮਾਣਕ ਨੂੰ ਕੀਤਾ ਯਾਦ

ਗਾਇਕਾ ਕਮਲਜੀਤ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਕਮਲਜੀਤ ਨੀਰੂ ਦੇ ਨਾਲ ਕੁਲਦੀਪ ਮਾਣਕ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਮਲਜੀਤ ਨੀਰੂ ਨੇ ਲਿਖਿਆ ਕਿ ‘1989 ‘ਚ ਜਦੋਂ ਮੈਂ ਮਾਣਕ ਸਾਹਿਬ ਨਾਲ ਸ਼ੋਅ ਕੀਤੇ ਸੀ ਤਾਂ ਸਿਰਫ ਇੱਕ ਜੌਬ, ਇੱਕ ਕੰਮ ਸਮਝ ਕੇ ਕੀਤੇ ਸਨ, ਪਰ ਅੱਜ ਮਹਿਸੂਸ ਹੋ ਰਿਹਾ ਹੈ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ ਕਿ ਮੈਨੂੰ ਇੱਕ ਲੀਜੇਂਡ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲਾ ਦੇ ਨਾਲ ਪਰਫਾਰਮ ਕਰਨ ਦਾ ਮੌਕਾ ਮਿਲਿਆ’।

Kamaljit neeru With Family Image From Instagram

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬਾਈਕਾਟ ਕਰਨ ਦੀ ਉੱਠੀ ਮੰਗ

ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 'ਚ ਆਇਆ ਸੀ ।

kamaljit neeru Image From Instagram

ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ... ਪਿੱਛੇ ਮੁੜ ਕੇ ਨਹੀਂ ਵੇਖਿਆ । ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਦਿੰਦੇ ਆ ਰਹੇ ਹਨ ।

Image From Instagram

ਕਮਲਜੀਤ ਨੀਰੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸੀਟੀ ਤੇ ਸੀਟੀ ਵੱਜਦੀ’, ‘ਰੂੜਾ ਮੰਡੀ ਜਾਵੇ’ ਸਣੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network