ਦੇਖੋ ਵੀਡੀਓ : ਕੈਂਬੀ ਰਾਜਪੁਰੀਆ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Challenger’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ

written by Lajwinder kaur | July 19, 2021

ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ ਡਿਊਟ ਸੌਂਗ Challenger ਲੈ ਕੇ ਆਏ ਨੇ। ਇਸ ਗੀਤ ਨੂੰ ਕੈਂਬੀ ਰਾਜਪੁਰੀਆ ਤੇ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ। ਇਹ ਗੀਤ ਚੱਕਵੀਂ ਬੀਟ ਵਾਲਾ ਸੌਂਗ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

kambi rajpuria image source- youtube

ਹੋਰ ਪੜ੍ਹੋ : ਅੱਜ ਹੈ ਹਾਰਬੀ ਸੰਘਾ ਦੀ ਧੀ ਸੁਖਲੀਨ ਸੰਘਾ ਦਾ ਜਨਮਦਿਨ, ਐਕਟਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਧੀ ਰਾਣੀ ਲਈ ਮੰਗੀਆਂ ਅਸੀਸਾਂ

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਗਲੈਂਡ ਦੀਆਂ ਗਲੀਆਂ ‘ਚ ਮਸਤੀ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆਇਆ ਪਤੀ-ਪਤਨੀ ਦਾ ਇਹ ਕਿਊਟ ਅੰਦਾਜ਼, ਦੋ ਮਿਲੀਅਨ ਤੋਂ ਵੱਧ ਆਏ ਲਾਈਕਸ

inside image of kambi rajpuri and gulej akhtar image source- youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਕੈਂਬੀ ਰਾਜਪੁਰੀਆ ਨੇ ਲਿਖੇ ਨੇ ਤੇ ਮਿਊਜ਼ਿਕ Yeah Proof ਨੇ ਦਿੱਤਾ ਹੈ। Yaadu Brar ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਂਬੀ ਰਾਜਪੁਰੀਆ ਤੇ ਫੀਮੇਲ ਮਾਡਲ ਕਿਰਨ ਬਰਾੜ । ਇਸ ਗੀਤ ਨੂੰ JUKE DOCK ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

singer kambi image source- youtube

ਜੇ ਗੱਲ ਕਰੀਏ ਕੈਂਬੀ ਰਾਜਪੁਰੀਆ ਦੇ ਵਰਕ ਫਰੰਟ ਦੀ ਤਾਂ ਉਹ ਸੂਰਜ ਨੂੰ ਸਲਾਮਾਂ, ਚੈਲੇਂਜ਼ ਟੂ ਨਾਸਾ, ਟਾਈਮ ਚੱਕਦਾ, ਬਦਨਾਮ ਕਰ ਗਈ, ਚੰਗੇ ਦਿਨ, ਕੈਨੇਡਾ ਵਾਲੀ, ਇੱਕ ਸਾਹਿਬਾ, ਦੋ ਭਾਈ ਵਰਗੇ ਕਈ ਸੁਪਰ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਚੁੱਕੇ ਨੇ ।

 

0 Comments
0

You may also like