ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੂੰ ਜਨਮ ਦਿਨ ‘ਤੇ ਪਤੀ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਤਸਵੀਰਾਂ ਹੋਈਆਂ ਵਾਇਰਲ

written by Lajwinder kaur | August 14, 2020

ਟੀਵੀ ਜਗਤ ਦੀ ਬਾਕਮਾਲ ਤੇ ਖ਼ੂਬਸੂਰਤ ਅਦਾਕਾਰਾ ਕਾਮਿਆ ਪੰਜਾਬੀ ਦੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਕਾਮਿਆ ਪੰਜਾਬੀ ਦੇ ਪਤੀ ਸ਼ਲਭ ਡਾਂਗ ਨੇ ਉਨ੍ਹਾਂ ਦੇ ਬਰਥਡੇਅ ਨੂੰ ਬਹੁਤ ਖ਼ਾਸ ਬਣਾਇਆ ਹੈ ।

ਵਿਆਹ ਤੋਂ ਬਾਅਦ ਕਾਮਿਆ ਦਾ ਇਹ ਪਹਿਲਾ ਜਨਮ ਦਿਨ ਹੈ । ਸ਼ਲਭ ਡਾਂਗ ਨੇ ਬਹੁਤ ਹੀ ਸ਼ਾਨਦਾਰ ਕੇਕ ਦੇ ਨਾਲ ਕਾਮਿਆ ਪੰਜਾਬੀ ਨੂੰ ਜਨਮ ਦਿਨ ਦਾ ਸਰਪ੍ਰਾਈਜ਼ ਦਿੱਤਾ ਹੈ । ਕੇਕ ਉੱਤੇ ਪੰਜਾਬੀ ਮੁਟਿਆਰਾ ਦਾ ਸਟੈਚੂ ਬਣਿਆ ਹੋਇਆ ਹੈ । ਉਨ੍ਹਾਂ ਨੇ ਲੰਬੀ ਚੌੜੀ ਕੈਪਸ਼ਨ ਦੇ ਨਾਲ ਕਾਮਿਆ ਪੰਜਾਬੀ ਨੂੰ ਬਰਥਡੇਅ ਵਿਸ਼ ਕੀਤਾ ਹੈ । ਦੱਸ ਦਈਏ ਇਸੇ ਸਾਲ ਕਾਮਿਆ ਪੰਜਾਬੀ ਨੇ ਆਪਣੇ ਬੁਆਏ ਫ੍ਰੈਂਡ ਸ਼ਲਭ ਡਾਂਗ ਦੇ ਨਾਲ ਸੱਤ ਫੇਰ ਲੈ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕੀਤਾ ਹੈ ।  ਕਾਮਿਆ ਪੰਜਾਬੀ ਦਾ ਇਹ ਦੂਜਾ ਵਿਆਹ ਹੈ । ਕਾਮਿਆ ਪੰਜਾਬੀ ਸ਼ਲਭ ਡਾਂਗ ਦੇ ਨਾਲ ਬਹੁਤ ਖੁਸ਼ ਨੇ । ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਆਪਣੀ ਮਸਤੀ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

0 Comments
0

You may also like