‘ਧਾਕੜ’ ਫ਼ਿਲਮ ਦੇ ਫਲਾਪ ਹੋਣ ‘ਤੇ ਕੰਗਨਾ ਨੇ ਤੋੜੀ ਚੁੱਪ, ਖੁਦ ਨੂੰ ਦੱਸਿਆ ਬਾਕਸ ਆਫਿਸ ਦੀ ਕਵੀਨ

written by Shaminder | June 07, 2022

ਕੰਗਨਾ ਰਨੌਤ (Kangna Ranaut) ਦੀ ਫ਼ਿਲਮ ਨੂੰ ਦਰਸ਼ਕਾਂ ਦਾ ਕੋਈ ਖ਼ਾਸ ਰਿਸਪਾਂਸ ਨਹੀਂ ਮਿਲਿਆ । ਇਹ ਫ਼ਿਲਮ ਤੋਂ ਕੰਗਨਾ ਨੂੰ ਜਿਸ ਤਰ੍ਹਾਂ ਦੀਆਂ ਉਮੀਦਾਂ ਸਨ ਉਨ੍ਹਾਂ ਉਮੀਦਾਂ ‘ਤੇ ਖਰੀ ਨਹੀਂ ਉੱਤਰ ਪਾਈ ਕੰਗਨਾ ਰਨੌਤ ਦੀ ਇਹ ਫ਼ਿਲਮ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਫ਼ਿਲਮ ਦੇ ਰਿਸਪਾਂਸ ਨੂੰ ਲੈ ਕੇ ਚੁੱਪ ਤੋੜੀ ਹੈ ।

Kangna Ranaut ,,.jpg image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ, ਕਿਹਾ ਸਮਾਧ ਵਾਲੇ ਸਥਾਨ ‘ਤੇ ਨਾ ਟੇਕੋ ਪੈਸਿਆਂ ਦੇ ਨਾਲ ਮੱਥਾ

ਕੰਗਨਾ ਰਨੌਤ ਨੇ ਇਸ ਫ਼ਿਲਮ ਬਾਰੇ ਇੰਸਟਾਗ੍ਰਾਮ ਸਟੋਰੀ ‘ਚ ਸਿੱਧੇ ਤੌਰ ‘ਤੇ ਫਲਾਪ ਨਹੀਂ ਦੱਸਿਆ, ਪਰ ਉਸ ਨੇ ਸਗੋਂ ਖੁਦ ਨੂੰ ਭਾਰਤ ਦੀ ਬਾਕਸ ਆਫਿਸ ਕਵੀਨ ਕਰਾਰ ਦਿੱਤਾ ਹੈ।ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ 'ਤੇ ਪਿਛਲੀਆਂ ਫਿਲਮਾਂ ਦੇ ਹਿੱਟ ਅੰਕੜੇ ਗਿਣਾਉਂਦਿਆਂ ਕਿਹਾ ਕਿ ਇਹ ਸਾਲ ਹਾਲੇ ਬਾਕੀ ਹੈ।

Kangna Ranaut image From instagram

ਹੋਰ ਪੜ੍ਹੋ :  ਪਾਕਿਸਤਾਨ ‘ਚ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਕੇ ਰੋ ਰਹੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ, ਸਭ ਨੂੰ ਭਾਵੁਕ ਕਰ ਰਿਹਾ ਵੀਡੀਓ

ਇੰਸਟਾਗ੍ਰਾਮ 'ਤੇ ਕਹਾਣੀ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, "2019 ਵਿੱਚ ਮੈਂ ਸੁਪਰਹਿੱਟ ਫਿਲਮ ਮਣੀਕਰਨਿਕਾ ਦਿੱਤੀ ਜਿਸ ਨੇ 160 ਕਰੋੜ ਦੀ ਕਮਾਈ ਕੀਤੀ।ਇਸ ਤੋਂ ਇਲਾਵਾ ਉਹ ਅਕਸਰ ਇਸ ਤਰ੍ਹਾਂ ਦੇ ਬਿਆਨ ਦਿੰਦੀ ਰਹਿੰਦੀ ਹੈ ।ਕਿਸਾਨ ਅੰਦੋਲਨ ਦੇ ਦੌਰਾਨ ਦਿੱਤੇ ਬਿਆਨ ਦੇ ਕਾਰਨ ਉਸ ਦੇ ਖਿਲਾਫ ਕਈ ਥਾਵਾਂ ‘ਤੇ ਮਾਮਲੇ ਵੀ ਦਰਜ ਹੋਏ ਸਨ ।

Kangna Ranaut image From instagram

ਕੰਗਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਕਵੀਨ, ਤਨੁ ਵੈਡਸ ਮਨੂ ਸਮੇਤ ਕਈ ਫ਼ਿਲਮਾਂ ਸ਼ਾਮਿਲ ਹਨ । ਕੰਗਨਾ ਜਲਦ ਹੀ ਫ਼ਿਲਮ ‘ਤੇਜਸ’ ‘ਚ ਦਿਖਾਈ ਦੇਵੇਗੀ । ਇਸ ਫ਼ਿਲਮ ‘ਚ ਉਹ ਇੱਕ ਆਰਮੀ ਅਫਸਰ ਦੀ ਭੂਮਿਕਾ ‘ਚ ਨਜਰ ਆਏਗੀ ।

 

View this post on Instagram

 

A post shared by Kangana Dhaakad (@kanganaranaut)

You may also like