
ਕੰਗਨਾ ਰਣੌਤ (kangana ranaut) ਨੇ ਇੱਕ ਵਾਰ ਫਿਰ ਮਹਾਤਮਾ ਗਾਂਧੀ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਹੈ । ਉਹਨਾਂ ਨੇ ਇੰਸਟਾਗ੍ਰਾਮ ਸਟੋਰੀ ’ਤੇ ਲੰਮਾ ਮੈਸੇਜ ਲਿਖਿਆ ਹੈ । ਉਹਨਾਂ ਨੇ ਪਹਿਲੇ ਮੈਸੇਜ ਵਿੱਚ ਮਹਾਤਮਾ ਗਾਂਧੀ ਨੂੰ ਸੱਤਾ ਦਾ ਭੁੱਖਾ ਦੱਸਿਆ ਤੇ ਦੂਜੇ ਮੈਸੇਜ ‘ਚ ਲਿਖਿਆ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਹੋਵੇ । ਕੰਗਨਾ (kangana ranaut) ਦੇ ਮੈਸਜੇ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ ‘ਜਿਹੜੇ ਲੋਕ ਆਜ਼ਾਦੀ ਲਈ ਲੜੇ ਉਹਨਾਂ ਨੂੰ ਉਹਨਾਂ ਲੋਕਾਂ ਨੇ ਆਪਣੇ ਮਾਲਕਾਂ ਨੂੰ ਸੌਂਪ ਦਿੱਤਾ ਜਿਹਨਾਂ ਵਿੱਚ ਹਿੰਮਤ ਨਹੀਂ ਸੀ ਤੇ ਨਾ ਹੀ ਖੂਨ ਵਿੱਚ ਉਬਾਲ ।

ਹੋਰ ਪੜ੍ਹੋ :
ਬਾਲੀਵੁੱਡ ਸਿਤਾਰਿਆਂ ਦੇ ਵਿਆਹ ਦੇਖ ਕੇ ਨੇਹਾ ਕੱਕੜ ਨੂੰ ਯਾਦ ਆਈ ਆਪਣੇ ਵਿਆਹ ਦੀ, ਵੀਡੀਓ ਕੀਤਾ ਸਾਂਝਾ

ਉਹ ਸੱਤਾ ਦੇ ਭੁੱਖੇ ਤੇ ਚਲਾਕ ਸਨ…ਇਹ ਉਹ ਲੋਕ ਸਨ ਜਿਨ੍ਹਾਂ ਨੇ ਸਾਨੂੰ ਸਿਖਾਇਆ ਕਿ ਜੇਕਰ ਕੋਈ ਤੁਹਾਡੇ ਥੱਪੜ ਮਾਰੇ ਤਾਂ ਉਸ ਦੇ ਅੱਗੇ ਦੂਜੇ ਥੱਪੜ ਲਈ ਆਪਣਾ ਦੂਜਾ ਗਲ ਪੇਸ਼ ਕਰ ਦਿਓ ਤੇ ਇਸ ਨਾਲ ਤੁਹਾਨੂੰ ਆਜ਼ਾਦੀ ਮਿਲ ਜਾਵੇਗੀ …ਇਸ ਤਰ੍ਹਾਂ ਕਿਸੇ ਨੂੰ ਆਜ਼ਾਦੀ ਨਹੀਂ ਮਿਲਦੀ ਸਿਰਫ ਭੀਖ ਮਿਲਦੀ ਹੈ ।
ਆਪਣੇ ਹੀਰੋ ਸਮਝਦਾਰੀ ਨਾਲ ਚੁਣੋ’ । ਦੂਜੇ ਮੈਸੇਜ ਵਿੱਚ ਉਸ ਨੇ ਲਿਖਿਆ ਹੈ ‘ਗਾਂਧੀ ਨੇ ਕਦੇ ਵੀ ਭਗਤ ਸਿੰਘ ਤੇ ਨੇਤਾ ਜੀ ਨੂੰ ਸਮਰਥਨ ਨਹੀਂ ਦਿੱਤਾ । ਕਈ ਸਬੂਤ ਹਨ ਜਿਹੜੇ ਇਸ ਵੱਲ ਇਸ਼ਾਰਾ ਕਰਦੇ ਹਨ’। ਇਸ ਪੋਸਟ ਵਿੱਚ ਕੰਗਨਾ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ ।