ਕੰਗਨਾ ਰਣੌਤ ਨੇ ਨਹੀਂ ਭਰਿਆ ਆਪਣਾ ਟੈਕਸ, ਦੱਸੀ ਟੈਕਸ ਨਾ ਭਰਨ ਦੀ ਵਜ੍ਹਾ

written by Rupinder Kaler | June 09, 2021

ਕੰਗਨਾ ਰਣੌਤ ਨੇ ਹਾਲ ਹੀ 'ਚ ਖ਼ੁਦ ਨੂੰ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਦੱਸਿਆ ਹੈ। ਪਰ ਇਸ ਦੇ ਨਾਲ ਹੀ ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਕੋਲ ਪਿਛਲੇ ਕਈ ਮਹੀਨਿਆਂ ਤੋਂ ਕੋਈ ਕੰਮ ਨਹੀਂ ਹੈ ਤੇ ਇਸ ਕਾਰਨ ਤੋਂ ਉਹ ਅੱਧੇ ਸਾਲ ਦਾ ਟੈਕਸ ਨਹੀਂ ਭਰ ਸਕੀ ਹੈ।

Pic Courtesy: Instagram
ਹੋਰ ਪੜ੍ਹੋ : ਗਰਮੀ ਤੋਂ ਬਚਣ ਲਈ ਹਰ ਰੋਜ਼ ਪੀਓ ਸੌਂਫ ਦਾ ਪਾਣੀ, ਕਈ ਬਿਮਾਰੀਆਂ ਵੀ ਹੋਣਗੀਆਂ ਦੂਰ
kangana-ranaut Pic Courtesy: Instagram
ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਲਿਖਿਆ, 'ਜਦਕਿ ਮੈਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਸਲੈਬ 'ਚ ਆਉਂਦੀ ਹਾਂ ਤੇ ਆਪਣੀ ਇਨਕਮ ਦਾ 45 ਫੀਸਦੀ ਹਿੱਸਾ ਟੈਕਸ ਦੇ ਰੂਪ 'ਚ ਦਿੰਦੀ ਹਾਂ, ਜਦਕਿ ਮੈਂ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੀ ਅਦਾਕਾਰਾ ਹਾਂ ਪਰ ਕੰਮ ਨਾ ਹੋਣ ਕਾਰਨ ਮੈਂ ਅਜੇ ਤਕ ਪਿਛਲੇ ਸਾਲ ਦਾ ਅੱਧਾ ਟੈਕਸ ਨਹੀਂ ਭਰ ਸਕੀ ਹਾਂ। ਅਜਿਹਾ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਹੈ ਜਦੋਂ ਮੈਂ ਟੈਕਸ ਭਰਨ 'ਚ ਲੇਟ ਹੋਈ ਹਾਂ ਪਰ ਸਰਕਾਰ ਮੇਰੇ ਪੈਂਡਿੰਗ ਟੈਕਸ ਦੇ ਪੈਸੇ 'ਤੇ ਇੰਟਰੈਸਟ ਲਾ ਰਹੀ ਹੈ। ਫਿਰ ਵੀ ਮੈਂ ਇਸ ਕਦਮ ਦਾ ਸਵਾਗਤ ਕਰਦੀ ਹਾਂ। ਇਹ ਸਮਾਂ ਸਾਡੇ ਲਈ ਬਹੁਤ ਮੁਸ਼ਕਲ ਹੋ ਸਕਦਾ ਹੈ ਪਰ ਜੇ ਅਸੀਂ ਇਕੱਠਿਆਂ ਨਾਲ ਹਾਂ ਤਾਂ ਇਸ ਸਮੇਂ ਤੋਂ ਜ਼ਿਆਦਾ ਮਜ਼ਬੂਤ ਹਾਂ।'

0 Comments
0

You may also like