ਕੰਗਨਾ ਰਣੌਤ ਨੂੰ ਮਿਲ ਗਿਆ ਨਵਾਂ ਪਾਸਪੋਰਟ, ਪ੍ਰਸ਼ੰਸਕਾਂ ਨਾਲ ਖੁਸ਼ੀ ਕੀਤੀ ਸਾਂਝੀ

written by Rupinder Kaler | June 30, 2021

ਕੰਗਨਾ ਰਣੌਤ ਦਾ ਪਾਸਪੋਰਟ ਰੀਨਿਊ ਹੋ ਗਿਆ ਹੈ, ਜਿਸ ਦੀ ਜਾਣਕਾਰੀ ਕੰਗਨਾ ਨੇ ਖੁਦ ਦਿੱਤੀ ਹੈ । ਕੰਗਨਾ ਕਈ ਦਿਨਾਂ ਤੋਂ ਆਪਣੇ ਪਾਸਪੋਰਟ ਨਵੀਨੀਕਰਣ ਨੂੰ ਲੈ ਕੇ ਚਿੰਤਤ ਸੀ। ਕੰਗਨਾ ਖਿਲਾਫ ਚੱਲ ਰਹੇ ਕੁਝ ਮਾਮਲਿਆਂ ਕਾਰਨ ਪਾਸਪੋਰਟ ਵਿਭਾਗ ਨੇ ਅਭਿਨੇਤਰੀ ਦਾ ਪਾਸਪੋਰਟ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੰਗਨਾ ਨੇ ਬੰਬੇ ਹਾਈ ਕੋਰਟ ਪਹੁੰਚ ਕੀਤੀ ਸੀ।

Pic Courtesy: Instagram
ਹੋਰ ਪੜ੍ਹੋ : ਅਦਾਕਾਰਾ ਫਰੀਡਾ ਪਿੰਟੋ ਬਣਨ ਜਾ ਰਹੀ ਮਾਂ, ਤਸਵੀਰ ਸਾਂਝੀ ਕਰਕੇ ਦੱਸੀ ਗੁੱਡ ਨਿਊਜ਼
Pic Courtesy: Instagram
ਪਰ ਹੁਣ ਅਦਾਕਾਰਾ ਨੇ ਆਖਰਕਾਰ ਆਪਣਾ ਨਵਾਂ ਪਾਸਪੋਰਟ ਲੈ ਲਿਆ ਹੈ। ਅਭਿਨੇਤਰੀ ਨੇ ਖ਼ੁਦ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗਰਾਮ ਰਾਹੀਂ ਦਿੱਤੀ ਹੈ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ‘ਤੇ ਆਪਣੀ ਆਉਣ ਵਾਲੀ ਫਿਲਮ’ ਧਾਕੜ’ ਦੇ ਨਿਰਦੇਸ਼ਕ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ ।
kangana-ranaut Pic Courtesy: Instagram
ਜਿਸ ਨਾਲ ਉਸ ਨੇ ਦੱਸਿਆ ਕਿ ਉਸ ਨੂੰ ਪਾਸਪੋਰਟ ਮਿਲ ਗਿਆ ਹੈ ਅਤੇ ਹੁਣ ਉਹ ਜਲਦੀ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਕੰਗਨਾ ਨੇ ਲਿਖਿਆ, ‘ਮੈਂ ਆਪਣਾ ਪਾਸਪੋਰਟ ਲੈ ਲਿਆ ਹੈ। ਦੇਖਭਾਲ ਕਰਨ ਅਤੇ ਤੁਹਾਡੀਆਂ ਪ੍ਰਾਰਥਨਾਵਾਂ ਲਈ ਸਭ ਦਾ ਧੰਨਵਾਦ। ਚੀਫ ਮੈਂ ਜਲਦੀ ਤੁਹਾਡੇ ਨਾਲ ਹੋਵਾਂਗੀ’।
 
View this post on Instagram
 

A post shared by Kangana Ranaut (@kanganaranaut)

0 Comments
0

You may also like