ਕਿਸਾਨ ਅੰਦੋਲਨ ਦੌਰਾਨ ਟਿੱਪਣੀ ਕਰਨ ‘ਤੇ ਘਿਰੀ ਕੰਗਨਾ ਰਣੌਤ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, 11 ਜੁਲਾਈ ਨੂੰ ਹੋਵੇਗੀ ਸੁਣਵਾਈ

written by Shaminder | July 08, 2022

ਕਿਸਾਨ ਅੰਦੋਲਨ ਦੇ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ  (Kangana Ranaut) ਵੱਲੋਂ ਕੀਤੀ ਗਈ ਬਿਆਨਬਾਜ਼ੀ ਕਾਰਨ ਉਸ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਅਦਾਕਾਰਾ (Actress)  ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ । ਹੁਣ ਇਸ ਮਾਮਲੇ ‘ਚ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ।ਦਰਅਸਲ ਅਦਾਕਾਰਾ ਨੂੰ ਦਰਅਸਲ ਕੰਗਨਾ ਨੂੰ ਬਠਿੰਡਾ ਅਦਾਲਤ ਨੇ ਮਾਣਹਾਨੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ।

Kangna Ranaut image From instagram

ਹੋਰ ਪੜ੍ਹੋ : ਫੇਰੇ ਲੈਣ ਤੋਂ ਪਹਿਲਾਂ ਪਾਇਲ ਰੋਹਤਗੀ ਅਤੇ ਸੰਗ੍ਰਾਮ ਸਿੰਘ ਮੰਦਰ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਸ ਵਿੱਚ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਇਸ ਮਾਮਲੇ 'ਚ ਰਾਹਤ ਲੈਣ ਲਈ ਉਹਨਾਂ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਅਦਾਕਾਰਾ ਦੇ ਖਿਲਾਫ ਇਹ ਮਾਮਲਾ ਕਿਸਾਨ ਅੰਦੋਲਨ ਦੇ ਦੌਰਾਨ ਉਦੋਂ ਹੋਇਆ ਸੀ ਜਦੋਂ ਉਸ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਇੱਕ ਕਿਸਾਨ ਬੀਬੀ ਖਿਲ਼ਾਫ ਬਿਆਨਬਾਜ਼ੀ ਕਰਦੇ ਹੋਏ ਕਿਹਾ ਸੀ ਕਿ ਉਸ ਨੇ ਧਰਨੇ ‘ਚ ਸ਼ਾਮਿਲ ਹੋਣ ਦੇ ਲਈ 100-100 ਰੁਪਏ ਲਏ ਸਨ ।

Kangna Ranaut image From instagram

ਹੋਰ ਪੜ੍ਹੋ :  ਸੋਨਮ ਕਪੂਰ ਅਤੇ ਆਨੰਦ ਅਹੂਜਾ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਹਨ ਬਹੁਤ ਉਤਸ਼ਾਹਿਤ, ਪ੍ਰੈਗਨੇਂਸੀ ਦੇ ਦੌਰਾਨ ਵੀ ਖੁਦ ਨੂੰ ਫਿੱਟ ਰੱਖਣ ਲਈ ਸੋਨਮ ਕਰ ਰਹੀ ਐਕਸਰਸਾਈਜ਼

ਜਿਸ ਤੋਂ ਬਾਅਦ ਚਾਰ ਜਨਵਰੀ 2021 ਨੂੰ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਸੀ ।ਬਜ਼ੁਰਗ ਬੀਬੀ ਮਹਿੰਦਰ ਕੌਰ ਵੱਲੋਂ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਕੰਗਨਾ ਦੇ ਇਸ ਬਿਆਨ ਦੇ ਕਾਰਨ ਉਸ ਦੇ ਅਕਸ ਨੂੰ ਸੱਟ ਵੱਜੀ ਹੈ।

Kangna Ranaut image From instagram

ਅਤੇ ਪਿੰਡ ਵਾਲਿਆਂ, ਆਂਢ ਗੁਆਂਢ ਅਤੇ ਪਰਿਵਾਰ ਦੇ ਜੀਆਂ ‘ਚ ਉਸ ਦੀ ਅਣਖ ਨੂੰ ਢਾਹ ਲੱਗੀ ਹੈ । ਦੱਸ ਦਈਏ ਕਿ ਕੰਗਨਾ ਨੇ ਇਸ ਤੋਂ ਇਲਾਵਾ ਕਿਸਾਨਾਂ ਲਈ ਹੋਰ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ । ਇਸ ਦੇ ਨਾਲ ਹੀ ਉਸ ਨੇ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਵੀ ਦੱਸਿਆ ਸੀ ।

 

View this post on Instagram

 

A post shared by Kangana Ranaut (@kanganaranaut)

You may also like