ਕੰਗਨਾ ਰਣੌਤ ਨੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੀ ਕੀਤੀ ਸ਼ਲਾਘਾ

written by Shaminder | March 15, 2022

ਕੰਗਨਾ ਰਣੌਤ (Kangana Ranaut) ਹਰ ਵਿਸ਼ੇ ‘ਤੇ ਆਪਣੀ ਰਾਏ ਰੱਖਦੀ ਰਹਿੰਦੀ ਹੈ । ਉਸ ਨੇ ‘ਦਿ ਕਸ਼ਮੀਰ ਫਾਈਲਜ਼’ (The Kashmir Files) ਦੀ ਰੱਜ ਕੇ ਤਾਰੀਫ ਕੀਤੀ ਹੈ । ਉਸ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕੰਗਨਾ ਰਣੌਤ ਕਹਿ ਰਹੀ ਹੈ ਕਿ ਇਸ ਫ਼ਿਲਮ ਨੇ ਸਾਰੇ ਬਾਲੀਵੁੱਡ ਸਟਾਰਸ ਦੇ ਵੀ ਪਾਪ ਧੋ ਦਿੱਤੇ ਹਨ । ਦੱਸ ਦਈਏ ਕਿ ਇਸ ਫ਼ਿਲਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਅਤੇ ਫ਼ਿਲਮ ਦੇ ਕਿਰਦਾਰਾਂ ਅਤੇ ਨਿਰਦੇਸ਼ਨ ਦੀ ਵੀ ਹਰ ਕੋਈ ਤਾਰੀਫ ਕਰ ਰਿਹਾ ਹੈ । ਇਸ ਤੋਂ ਪਹਿਲਾਂ ਬਾਲੀਵੁੱਡ ਦੇ ਹੋਰ ਕਈ ਸਿਤਾਰਿਆਂ ਨੇ ਵੀ ਸ਼ਲਾਘਾ ਕੀਤੀ ਹੈ ।

image From Instagram

ਹੋਰ ਪੜ੍ਹੋ : ਦੀਪ ਸਿੱਧੂ ਦੀ ਜੁਦਾਈ ਸਹਿਣ ਨਹੀਂ ਕਰ ਪਾ ਰਹੀ ਰੀਨਾ ਰਾਏ, ਦੀਪ ਸਿੱਧੂ ਨੂੰ ਹਾਲੇ ਵੀ ਆਪਣੇ ਕੋਲ ਕਰਦੀ ਹੈ ਮਹਿਸੂਸ

ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਬਾਲੀਵੁੱਡ ਸਟਾਰਸ ਨੇ ਇਸ ਫ਼ਿਲਮ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ । ਵਿਵੇਕ ਰੰਜਨ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ‘ਦਿ ਕਸ਼ਮੀਰ ਫਾਈਲਸ 80 ਦੇ ਦਹਾਕੇ ਦੇ ਅੰਤ ਅਤੇ 90 ਦੇ ਸ਼ੁਰੂਆਤੀ ਸਾਲਾਂ ‘ਚ ਕਸ਼ਮੀਰ ਵਿੱਚ ਕਸ਼ਮੀਰੀ ਪੰਡਤਾਂ ‘ਤੇ ਹੋਏ ਕਤਲੇਆਮ ਨੂੰ ਬਿਆਨ ਕਰਦੀ ਹੈ ।

image From Instagramਇਸ ਫ਼ਿਲਮ ‘ਚ ਮਿਥੁਨ ਚੱਕਰਵਰਤੀ, ਪੱਲਵੀ ਜੋਸ਼ੀ ਅਤੇ ਅਨੁਪਮ ਖੇਰ ਮੁੱਖ ਭੂਮਿਕਾ ‘ਚ ਹਨ । ਕੰਗਨਾ ਰਣੌਤ ਨੇ ਨਾਂ ਸਿਰਫ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ ਬਲਕਿ ਇਸ ਦੇ ਕਲਾਕਾਰਾਂ, ਨਿਰਦੇਸ਼ਕ ਨੂੰ ਵੀ ਵਧੀਆ ਕੰਮ ਕਰਨ ਦੇ ਲਈ ਵਧਾਈ ਦਿੱਤੀ ਹੈ । ਕੰਗਨਾ ਰਣੌਤ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਕਿਸੇ ਦੀ ਤਾਰੀਫ ਕਰੇ । ਹਾਲ ਹੀ ‘ਚ ਉਸ ਨੇ ਆਲਿਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਨੂੰ ਲੈ ਕੇ ਆਲਿਆ ਭੱਟ ਨੂੰ ਘੇਰਿਆ ਸੀ ।

 

View this post on Instagram

 

A post shared by Viral Bhayani (@viralbhayani)

You may also like