ਕੰਗਨਾ ਰਣੌਤ ਪਹੁੰਚੀ ਬਾਂਕੇ ਬਿਹਾਰੀ ਮੰਦਰ, ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ ਦੇ ਵੀ ਕੀਤੇ ਦਰਸ਼ਨ, ਦੇਖੋ ਤਸਵੀਰਾਂ

written by Lajwinder kaur | September 20, 2022

Kangana Ranaut visits Mathura's Banke Bihari Temple, See Viral Pics: ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਆਪਣੇ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਉੱਤੇ ਨਿਕਲੀ ਹੋਈ ਹੈ। ਉਹ ਵ੍ਰਿੰਦਾਵਨ ਪਹੁੰਚੀ ਹੈ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੀ ਬਾਂਕੇ ਬਿਹਾਰੀ ਜੀ ਮਹਾਰਾਜ ਦੇ ਦਰਸ਼ਨ ਕੀਤੇ। ਬਿਹਾਰੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕੰਗਨਾ ਨੇ ਮਥੁਰਾ ਸਥਿਤ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ 'ਤੇ ਪਹੁੰਚ ਕੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।

ਹੋਰ ਪੜ੍ਹੋ : ਰਾਤੋ-ਰਾਤ 'ਝਲਕ ਦਿਖਲਾ ਜਾ' ਸ਼ੋਅ ਤੋਂ ਬਾਹਰ ਹੋ ਗਏ ਅਲੀ ਅਸਗਰ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ!

inside image of kangana ranaut at vrindavan image source instagram

ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਅਤੇ ਸਟਾਫ ਮੈਂਬਰਾਂ ਨਾਲ ਠਾਕੁਰ ਸ਼੍ਰੀ ਸ਼੍ਰੀ ਬਾਂਕੇ ਬਿਹਾਰੀ ਜੀ ਮਹਾਰਾਜ ਦੇ ਦਰਸ਼ਨ ਕਰਦੀ ਨਜ਼ਰ ਆਈ। ਪੁਲਿਸ ਸੁਰੱਖਿਆ ਦੇ ਵਿਚਕਾਰ ਆਈ ਕੰਗਨਾ ਨੇ ਲੋਕਾਂ ਦੇ ਪਿਆਰੇ ਠਾਕੁਰ ਸ਼੍ਰੀ ਬਿਹਾਰੀ ਜੀ ਮਹਾਰਾਜ ਦੇ ਦਰਵਾਜ਼ੇ 'ਤੇ ਆਪਣਾ ਸੀਸ ਝੁਕਾਇਆ।

kangana ranaut viral video - Copy image source instagram

ਬਾਲੀਵੁੱਡ ਦੀ ਧਾਕੜ ਗਰਲ ਕੰਗਨਾ ਰਣੌਤ ਸ਼੍ਰੀ ਧਾਮ ਵਰਿੰਦਾਵਨ ਵਿੱਚ ਬਿਹਾਰੀ ਜੀ ਦੇ ਆਰਾਧਮ ਰੂਪ ਵਿੱਚ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲਾਂ ਭੇਂਟ ਕਰਦੀ ਹੋਈ ਨਜ਼ਰ ਆਈ।

kangana ranaut image source instagram

ਬਿਹਾਰੀ ਜੀ ਮੰਦਿਰ ਦੇ ਸੇਵਾਦਾਰਾਂ ਨੇ ਉਨ੍ਹਾਂ ਦੀ ਪੂਜਾ ਕਰਵਾ ਕੇ ਉਨ੍ਹਾਂ ਨੂੰ ਮਾਲਾ ਪਹਿਨਾ ਕੇ ਠਾਕੁਰ ਜੀ ਦੇ ਵਸਤਰ ਭੇਟ ਕੀਤੇ। ਕੰਗਨਾ ਧਰਮ ਅਤੇ ਅਧਿਆਤਮਿਕਤਾ ਦੀ ਵਹਿੰਦੀ ਧਾਰਾ ਵਿੱਚ ਇੰਨੀ ਡੁੱਬ ਗਈ ਕਿ ਰਾਧੇ ਰਾਧੇ ਦਾ ਜਾਪ ਕਰਦੀ ਨਜ਼ਰ ਆਈ। ਇਸ ਨੂੰ ਦੇਖ ਕੇ ਵੱਡੀ ਗਿਣਤੀ 'ਚ ਮੰਦਿਰ 'ਚ ਮੌਜੂਦ ਸ਼ਰਧਾਲੂਆਂ ਨੇ ਰਾਧੇ ਰਾਧੇ ਦੇ ਜੈਕਾਰੇ ਵੀ ਲਗਾਏ। ਸੋਸ਼ਲ ਮੀਡੀਆ ਉੱਤੇ ਕੰਗਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਆਪਣੀ ਧਾਰਮਿਕ ਯਾਤਰਾ 'ਤੇ ਆਈ ਬਾਲੀਵੁੱਡ ਸਟਾਰ ਕੰਗਨਾ ਰਣੌਤ ਨੇ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ 'ਤੇ ਪਹੁੰਚ ਕੇ ਪੂਜਾ ਅਰਚਨਾ ਕੀਤੀ।

You may also like