ਕੰਗਨਾ ਰਣੌਤ ਨੇ ਕਿਹਾ ਆਪਣੇ ਬਾਰੇ ਫੈਲੀਆਂ ਅਫਵਾਹਾਂ ਕਾਰਨ ਨਹੀਂ ਕਰਵਾ ਪਾ ਰਹੀ ਵਿਆਹ

written by Shaminder | May 12, 2022

ਕੰਗਨਾ ਰਣੌਤ (kangana ranaut) ਨੇ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ । ਏਨੀਂ ਦਿਨੀਂ ਉਹ ਆਪਣੇ ਸ਼ੋਅ ਲਾਕ ਅੱਪ ਨੂੰ ਲੈ ਕੇ ਸੁਰਖੀਆਂ ‘ਚ ਹੈ । ਉਹ ਅਕਸਰ ਹਰ ਮੁੱਦੇ ‘ਤੇ ਆਪਣੀ ਰਾਏ ਦਿੰਦੀ ਵਿਖਾਈ ਦਿੰਦੀ ਹੈ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਵਿਆਹ ਨੂੰ ਲੈ ਕੇ ਦਿੱਤੇ ਬਿਆਨ ਦੇ ਬਾਰੇ ਦੱਸਣ ਜਾ ਰਹੇ ਹਾਂ । ਹਾਲ ਹੀ ‘ਚ ਕੰਗਨਾ ਰਣੌਤ ਨੇ ਖੁਲਾਸਾ ਕੀਤਾ ਹੈ ਕਿ ਉਸ ਬਾਰੇ ਕਈ ਅਫਵਾਹਾਂ ਹਨ ।

Kangna Ranaut image From instagram

ਹੋਰ ਪੜ੍ਹੋ : ਫਿਲਮ ਧਾਕੜ ਦੇ ਟ੍ਰੇਲਰ ‘ਚ ਨਜ਼ਰ ਆਇਆ ਕੰਗਨਾ ਰਣੌਤ ਦਾ ਦਮਦਾਰ ਲੁੱਕ, ਵੇਖੋ ਵੀਡੀਓ

ਜਿਸ ਕਾਰਨ ਉਹ ਵਿਆਹ ਨਹੀਂ ਕਰਵਾ ਪਾ ਰਹੀ । ਕੰਗਨਾ ਰਣੌਤ ਨੇ ਇੱਕ ਗੱਲਬਾਤ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਉਸ ਬਾਰੇ ਅਫਵਾਹਾਂ ਹਨ ਕਿ ਉਹ ਮੁੰਡਿਆਂ ਨੂੰ ਕੁੱਟਦੀ ਹੈ ਜੋ ਕਿ ਉਸ ਦੇ ਵਿਆਹ ‘ਚ ਰੋੜਾ ਬਣ ਰਹੀਆਂ ਹਨ ਅਤੇ ਉਹ ਆਪਣਾ ਜੀਵਨ ਸਾਥੀ ਨਹੀਂ ਲੱਭ ਪਾ ਰਹੀ ।

Kangna Ranaut image From instagram

ਹੋਰ ਪੜ੍ਹੋ : ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦਾ ਟੀਜ਼ਰ ਜਾਰੀ, ਐਕਸ਼ਨ ਸੀਨ ਕਰਦੀ ਨਜ਼ਰ ਆਈ ਅਦਾਕਾਰਾ

ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਤਨੁ ਵੈਡਸ ਮਨੂ, ਪੰਗਾ, ਥਲਾਇਵੀ, ਕ੍ਰਿਸ਼, ਫੈਸ਼ਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਉਸ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ।

Kangna Ranaut image From instagram

ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਚਰਚਾ ‘ਚ ਰਹਿੰਦੀ ਹੈ । ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਤੱਕ ਦੱਸਿਆ ਸੀ । ਜਿਸ ਤੋਂ ਬਾਅਦ ਕੰਗਨਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਕੰਗਨਾ ਰਣੌਤ ਦੇ ਖਿਲਾਫ ਇਸ ਮੁੱਦੇ ਨੂੰ ਲੈ ਕੇ ਕਈ ਥਾਵਾਂ ‘ਤੇ ਉਸ ਦੇ ਖਿਲਾਫ ਮਾਮਲੇ ਵੀ ਦਰਜ ਕਰਵਾਏ ਗਏ ਸਨ ।

 

View this post on Instagram

 

A post shared by Kangana Dhaakad (@kanganaranaut)

You may also like