ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ਦੇ ਨਾਲ ਨਾਲ ਆਮਿਰ ਖ਼ਾਨ ਨੂੰ ਵੀ ਲਿਆ ਨਿਸ਼ਾਨੇ ’ਤੇ

written by Rupinder Kaler | June 17, 2021

ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਇਹੀ ਨਹੀਂ ਉਹਨਾਂ ਨੇ ਆਮਿਰ ਖ਼ਾਨ ਨੂੰ ਵੀ ਵਲੇਟੇ ਵਿੱਚ ਲਿਆ ਹੈ ।ਦਰਅਸਲ ਮਾਮਲਾ ਕੰਗਨਾ ਰਣੌਤ ਦੇ ਪਾਸਪੋਰਟ ਨੂੰ ਰਿਨਿਊ ਕਰਵਾਉਣ ਨੂੰ ਲੈ ਕੇ ਹੈ, ਜਿਸ ਵਿਚ ਮੁੰਬਈ ਹਾਈ ਕੋਰਟ ਨੇ ਉਸ ਦੀ ਸੁਣਵਾਈ ਨੂੰ 25 ਜੂਨ ਤੱਕ ਵਧਾ ਦਿੱਤਾ ਹੈ। ਇਸ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਕੰਗਨਾ ਨੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੇ ਅਸਹਿਣਸ਼ੀਲਤਾ ਵਾਲੇ ਬਿਆਨ ਦਾ ਜ਼ਿਕਰ ਕੀਤਾ ਹੈ। ਹੋਰ ਪੜ੍ਹੋ : ਅਕਸ਼ੇ ਕੁਮਾਰ ਨੇ ਬਾਰਡਰ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਵੀਡੀਓ ਕੀਤੀ ਸਾਂਝੀ ਕੰਗਨਾ ਨੇ ਸੋਸ਼ਲ ਮੀਡੀਆ ਪੋਸਟ ’ਤੇ ਲਿਖਿਆ, ‘ਮਹਾਵਿਨਾਸ਼ਕਾਰੀ ਸਰਕਾਰ ਨੇ ਫਿਰ ਤੋਂ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਪਾਸਪੋਰਟ ਰਿਨਿਊ ਕਰਵਾਉਣ ਲਈ ਮੇਰੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਕਿਉਂਕਿ ਅਲੀ ਨਾਮ ਦੇ ਇਕ ਟਪੋਰੀ ਸੜਕ ਛਾਪ ਰੋਮਿਓ ਨੇ ਮੇਰੇ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਅਦਾਲਤ ਨੇ ਮਾਮਲਾ ਲਗਭਗ ਖਾਰਜ ਕਰ ਦਿੱਤਾ ਸੀ ਅਤੇ ਕਾਰਨ ਦਿੱਤਾ ਕਿ ਮੇਰੀ ਬੇਨਤੀ ਅਸਪੱਸ਼ਟ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਜਦੋਂ ਆਮਿਰ ਖ਼ਾਨ ਨੇ ਭਾਰਤ ਸਰਕਾਰ ਨੂੰ ਅਸਹਿਣਸ਼ੀਲ ਕਹਿ ਕੇ ਭਾਜਪਾ ਸਰਕਾਰ ਨੂੰ ਨਾਰਾਜ਼ ਕੀਤਾ ਸੀ ਤਾਂ ਕਿਸੇ ਨੇ ਵੀ ਉਸ ਦੀਆਂ ਫ਼ਿਲਮਾਂ ਜਾਂ ਸ਼ੂਟਿੰਗਾਂ ਨੂੰ ਰੋਕਣ ਲਈ ਉਸ ਦਾ ਪਾਸਪੋਰਟ ਵਾਪਸ ਨਹੀਂ ਲਿਆ ਸੀ। ਕਿਸੇ ਵੀ ਤਰ੍ਹਾਂ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ ਸੀ’।

0 Comments
0

You may also like