
Kangana announces release date of 'Emergency': ਬੇਬਾਕ ਤਰੀਕੇ ਨਾਲ ਆਪਣੀ ਰਾਏ ਦੇਣ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਲੰਬੇ ਸਮੇਂ ਬਾਅਦ ਟਵਿਟਰ 'ਤੇ ਵਾਪਸ ਆ ਗਈ ਹੈ। ਅਦਾਕਾਰਾ ਨੇ ਖ਼ੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਕੰਗਨਾ ਰਣੌਤ ਦੀ ਟਵਿੱਟਰ ਵਾਪਸੀ 'ਤੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ। ਕੰਗਨਾ ਦਾ ਖਾਤਾ ਮਈ 2021 ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।
Hello everyone, it’s nice to be back here 🙂
— Kangana Ranaut (@KanganaTeam) January 24, 2023
ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ 'ਐਮਰਜੈਂਸੀ'
ਕੰਗਨਾ ਨੇ ਖ਼ੁਦ ਟਵਿੱਟਰ 'ਤੇ ਵਾਪਸੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ 'ਐਮਰਜੈਂਸੀ' ਦੀ ਸ਼ੂਟਿੰਗ ਦੇ ਕੁਝ ਬੀਟੀਐਸ (ਬਿਹਾਈਂਡ ਦਿ ਸੀਨਜ਼) ਸੀਨ ਵੀ ਸ਼ੇਅਰ ਕੀਤੇ ਹਨ। ਆਪਣੇ ਪਹਿਲੇ ਟਵੀਟ ਵਿੱਚ, ਅਦਾਕਾਰਾ ਨੇ ਲਿਖਿਆ, "ਸਭ ਨੂੰ ਹੈਲੋ! ਇੱਥੇ ਵਾਪਸ ਆ ਕੇ ਚੰਗਾ ਲੱਗਿਆ।" ਇਸ ਤੋਂ ਥੋੜ੍ਹੀ ਦੇਰ ਬਾਅਦ ਕੰਗਨਾ ਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਦੱਸਿਆ ਕਿ ਫ਼ਿਲਮ 'ਐਮਰਜੈਂਸੀ' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਹ ਫ਼ਿਲਮ ਇਸੇ ਸਾਲ 30 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਜ਼ਿਕਰਯੋਗ ਹੈ ਕਿ ਕੰਗਨਾ ਦਾ ਟਵਿਟਰ ਅਕਾਊਂਟ ਮਈ 2021 'ਚ ਸਸਪੈਂਡ ਕਰ ਦਿੱਤਾ ਗਿਆ ਸੀ। ਉਸ 'ਤੇ ਟਵਿੱਟਰ ਨੀਤੀ ਦੀ ਉਲੰਘਣਾ ਕਰਨ ਦਾ ਦੋਸ਼ ਸੀ। ਇਸ ਦੇ ਨਾਲ ਹੀ ਉਸ ਨੇ ਬੰਗਾਲ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਟਵਿਟਰ ਨੇ ਸਖ਼ਤ ਕਦਮ ਚੁੱਕਦੇ ਹੋਏ ਅਭਿਨੇਤਰੀ ਦਾ ਅਕਾਊਂਟ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਸੀ।
ਕੰਗਨਾ ਦੀ ਵਾਪਸੀ 'ਤੇ ਫੈਨਜ਼ ਕਾਫੀ ਖੁਸ਼ ਹਨ ਅਤੇ ਯੂਜ਼ਰਸ ਪੋਸਟ 'ਤੇ ਕੁਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ''ਤੁਹਾਡਾ ਸੁਆਗਤ ਹੈ ਕੰਗਨਾ। ਇਹ ਰਾਸ਼ਟਰਵਾਦੀਆਂ ਲਈ ਚੰਗੀ ਖ਼ਬਰ ਹੈ ਅਤੇ ਹਿੰਦੂ ਵਿਰੋਧੀਆਂ ਲਈ ਝਟਕਾ ਹੈ।ਇੱਕ ਹੋਰ ਯੂਜ਼ਰ ਨੇ ਲਿਖਿਆ, "ਆਓ ਤੁਸੀਂ ਇੰਤਜ਼ਾਰ ਕਰ ਰਹੇ ਸੀ।" ਇਸ ਲਈ ਉੱਥੇ ਇੱਕ ਯੂਜ਼ਰ ਨੇ ਲਿਖਿਆ, "ਰਾਣੀ ਤੁਹਾਡਾ ਸੁਆਗਤ ਹੈ।"

ਹੋਰ ਪੜ੍ਹੋ: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਛੁੱਟੀਆਂ ਮਨਾਉਣ ਲਈ ਹੋਏ ਰਵਾਨਾ, ਏਅਰਪੋਰਟ 'ਤੇ ਇਸ ਲੁੱਕ 'ਚ ਆਏ ਨਜ਼ਰ
ਕੰਗਨਾ ਰਣੌਤ ਨੇ ਹਾਲ ਹੀ 'ਚ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਦੱਸਿਆ ਸੀ ਕਿ ਉਸ ਨੇ ਫ਼ਿਲਮ 'ਐਮਰਜੈਂਸੀ' ਬਨਾਉਣ ਲਈ ਆਪਣੀ ਸਾਰੀ ਜਾਇਦਾਦ ਗਿਰਵੀ ਰੱਖਣੀ ਪਈ। ਇਸ ਦੇ ਨਾਲ ਹੀ ਅਦਾਕਾਰਾ ਨੇ ਫ਼ਿਲਮ ਦੇ ਨਿਰਮਾਣ ਦੌਰਾਨ ਆਏ ਸੰਘਰਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਕੰਗਨਾ ਰਣੌਤ ਫ਼ਿਲਮ 'ਐਮਰਜੈਂਸੀ' ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਦਰਸ਼ਕ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram