
ਕਨਿਕਾ ਕਪੂਰ (Kanika Kapoor) ਜੋ ਕਿ ਦੂਜੀ ਵਾਰ ਵਿਆਹ (Wedding) ਰਚਾਉਣ ਜਾ ਰਹੀ ਹੈ । ਉਸ ਦੀ ਮਹਿੰਦੀ (Mehendi Ceremony) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਗਾਇਕਾ ਹੱਥਾਂ ‘ਤੇ ਮਹਿੰਦੀ ਸਜਾਈ ਨਜ਼ਰ ਆ ਰਹੀ ਹੈ । ਇਸ ਦੌਰਾਨ ਕਨਿਕਾ ਬਹੁਤ ਹੀ ਖੁਸ਼ ਸੀ ਅਤੇ ਉਸ ਦਾ ਲਾੜਾ ਵੀ ਨਜ਼ਰ ਆਇਆ। ਉਸ ਦਾ ਲਾੜਾ ਲੰਡਨ ‘ਚ ਇੱਕ ਕਾਰੋਬਾਰੀ ਹੈ ।ਇਸ ਵਿਆਹ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ ।

ਹੋਰ ਪੜ੍ਹੋ : ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਭੈਣ ਦਾ ਹੋਇਆ ਦਿਹਾਂਤ,ਗਾਇਕਾ ਨੇ ਭੈਣ ਦੀ ਤਸਵੀਰ ਪਾ ਕੇ ਲਿਖੀ ਭਾਵੁਕ ਪੋਸਟ
ਇਸ ਤੋਂ ਪਹਿਲਾਂ ਉਸ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਈਆਂ ਸਨ । ਦੱਸ ਦਈਏ ਕਿ ਕਨਿਕਾ ਦਾ ਇਹ ਦੂਜਾ ਵਿਆਹ ਹੈ ।ਉਨ੍ਹਾਂ ਦੇ ਖਾਸ ਦਿਨ 'ਤੇ, ਕਨਿਕਾ ਨੇ ਸ਼ਾਨਦਾਰ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ, ਜਦੋਂ ਕਿ ਲਾੜੇ ਨੇ ਹਲਕੇ ਹਰੇ ਰੰਗ ਦੇ ਕੁੜਤੇ-ਪਜਾਮਾ ਪਹਿਨੇ ਹੋਏ ਸਨ।

ਹੋਰ ਪੜ੍ਹੋ : ਪੰਚਾਇਤੀ ਜ਼ਮੀਨ ‘ਚ ਕੋਠੀ ਦਾ ਮਾਮਲਾ, ਕੌਰ ਬੀ ਦੇ ਭਰਾ ਦਾ ਬਿਆਨ ਆਇਆ ਸਾਹਮਣੇ, ਕਿਹਾ ਪਬਲੀਸਿਟੀ ਲਈ ਕੌਰ ਬੀ ਦਾ…
ਇਸ ਮੌਕੇ ਲਈ, ਗਾਇਕਾ ਨੇ ਇਸ ਮੌਕੇ ਲਾਈਟ ਮੇਕਅੱਪ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪਹਿਰਾਵੇ ਦੇ ਨਾਲ ਮੈਚਿੰਗ ਜਿਊਲਰੀ ਵੀ ਪਾਈ ਹੋਈ ਸੀ ।ਉਸਨੇ ਆਪਣੀ ਗਰਲ ਸਕੁਐਡ ਨਾਲ ਕੈਮਰਿਆਂ ਲਈ ਪੋਜ਼ ਵੀ ਦਿੱਤੇ। ਗਾਇਕਾ ਇਸ ਮੌਕੇ ਡਾਂਸ ਕਰਦੀ ਵੀ ਦਿਖਾਈ ਦਿੱਤੀ ।

ਇਹ ਕਨਿਕਾ ਦਾ ਦੂਜਾ ਵਿਆਹ ਹੈ ਅਤੇ ਉਹ ਬਹੁਤ ਖੁਸ਼ ਹੈ। ਬੇਬੀ ਡੌਲ ਗਾਇਕਾ ਦਾ ਵਿਆਹ ਪਹਿਲਾਂ ਐਨਆਰਆਈ ਕਾਰੋਬਾਰੀ ਰਾਜ ਚੰਡੋਕ ਨਾਲ ਹੋਇਆ ਸੀ, ਜੋ ਲੰਡਨ ਵਿੱਚ ਵੀ ਰਹਿੰਦਾ ਸੀ।ਕਨਿਕਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ।
View this post on Instagram