
Kanika Mann Health Condition: ਕਨਿਕਾ ਮਾਨ, ਜੋ 'ਗੁੱਡਨ ਤੁਮਸੇ ਨਾ ਹੋ ਪਾਏਗਾ' ਅਤੇ ਵੈੱਬ ਸੀਰੀਜ਼ 'ਰੂਹਾਨੀਅਤ' ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੈ, ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12 'ਚ ਇਸ ਵਾਰ ਹਿੱਸਾ ਲੈਣ ਵਾਲੀ ਹੈ।

ਕਨਿਕਾ ਮਾਨ ਖਤਰੋਂ ਕੇ ਖਿਲਾੜੀ 12 ਲਈ ਪ੍ਰਤੀਯੋਗੀਆਂ ਵਿੱਚੋਂ ਇੱਕ ਹੈ। KKK12 ਦੀ ਟੀਮ ਨੇ ਮੁੰਬਈ ਵਿੱਚ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਣਾ ਸੀ, ਹਾਲਾਂਕਿ, ਕਨਿਕਾ ਮਾਨ ਆਪਣੀ ਖਰਾਬ ਸਿਹਤ ਦੇ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕੀ।
ਰਿਪੋਰਟ ਮੁਤਾਬਕ ਅਦਾਕਾਰਾ ਡਾਕਟਰ ਦੀ ਸਲਾਹ ਦੇ ਬਾਵਜੂਦ ਲਗਾਤਾਰ ਕੰਮ ਕਰ ਰਹੀ ਸੀ। ਇਸੇ ਤਰ੍ਹਾਂ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲੇ ਸ਼ੋਅ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ।
ਕਨਿਕਾ ਸਿਹਤ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ, ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਨਿਕਾ ਮਾਨ ਖਤਰੋਂ ਕੇ ਖਿਲਾੜੀ 12 ਦੀ ਸ਼ੂਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਹ ਬਹੁਤ ਬਿਮਾਰ ਹੈ ਅਤੇ ਉਹ ਤਿੰਨ ਦਿਨਾਂ ਤੋਂ ਲੀਕਵਡ ਡਾਈਟ ਉੱਤੇ ਹੈ।

ਇਸ ਲਈ, ਉਹ ਖਰਾਬ ਸਿਹਤ ਦੇ ਵਿਚਕਾਰ ਇੱਕ ਵੈੱਬ ਸ਼ੋਅ ਲਈ ਆਪਣੀ ਸ਼ੂਟਿੰਗ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਵੀਰਵਾਰ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਇਸ ਕਾਰਨ ਉਹ ਪ੍ਰੈਸ਼ ਕਾਨਫਰੰਸ ਤੇ KK12 ਦੀ ਸ਼ੂਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀ।
ਅਭਿਨੇਤਰੀ ਦੀ ਟੀਮ ਦੇ ਮੁਤਾਬਕ, ਕੰਮ ਲਈ ਉਸ ਦਾ ਉਤਸ਼ਾਹੀ ਸੁਭਾਅ ਉਸ ਦੀ ਸਿਹਤ ਦਾ ਦੁਸ਼ਮਣ ਬਣ ਜਾਂਦਾ ਹੈ। ਉਹ ਡਾਕਟਰ ਦੀ ਸਲਾਹ ਦੇ ਉਲਟ ਸ਼ੂਟਿੰਗ 'ਤੇ ਚਲੀ ਗਈ ਅਤੇ ਹੁਣ ਉਹ ਆਰਾਮ ਕਰ ਰਹੀ ਹੈ ਤਾਂ ਜੋ ਉਹ ਮਜ਼ਬੂਤੀ ਨਾਲ ਵਾਪਸੀ ਕਰ ਸਕੇ।

ਹੋਰ ਪੜ੍ਹੋ: ਅਮਿਤਾਭ ਬੱਚਨ ਨੇ ਰਿਕ੍ਰੀਏਟ ਕੀਤਾ ਆਪਣਾ ਲੁੱਕ, ਫੈਨਜ਼ ਨੇ ਇੰਝ ਦਿੱਤੀ ਪ੍ਰਤੀਕਿਰਿਆ
ਕਨਿਕਾ ਮਾਨ 'ਖਤਰੋਂ ਕੇ ਖਿਲਾੜੀ 12' ਦੀ ਟੀਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਸੀ। ਉਸ ਨੇ ਮੰਨਿਆ ਕਿ ਇਹ ਉਸ ਦੇ ਪਸੰਦੀਦਾ ਰਿਐਲਿਟੀ ਸ਼ੋਅ ਵਿੱਚੋਂ ਇੱਕ ਸੀ ਅਤੇ ਉਹ ਰੋਹਿਤ ਸ਼ੈਟੀ ਨਾਲ ਕੰਮ ਕਰਨ ਲਈ ਉਤਸੁਕ ਸੀ। ਫਿਲਹਾਲ ਕਨਿਕਾ ਦੇ ਅਚਾਨਕ ਬਿਮਾਰ ਹੋਣ ਦੀ ਖ਼ਬਰ ਸੁਣ ਦੇ ਫੈਨਜ਼ ਨਿਰਾਸ਼ ਹਨ ਤੇ ਉਸ ਦੇ ਜਲਦ ਤੋਂ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ।