ਅਮਿਤਾਭ ਬੱਚਨ ਨੇ ਰਿਕ੍ਰੀਏਟ ਕੀਤਾ ਆਪਣਾ ਲੁੱਕ, ਫੈਨਜ਼ ਨੇ ਇੰਝ ਦਿੱਤੀ ਪ੍ਰਤੀਕਿਰਿਆ

written by Pushp Raj | May 26, 2022

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਜਾਂ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਮਿਤਾਭ ਬੱਚਨ ਨੇ ਆਪਣੀ ਪੁਰਾਣੀ ਲੁੱਕ ਨੂੰ ਰਿਕ੍ਰੀਏਟ ਕੀਤਾ ਹੈ ਤੇ ਉਨ੍ਹਾਂ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagram

ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ ਤੇ ਆਪਣੇ ਵਿਚਾਰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅਮਿਤਾਭ ਬੱਚਨ ਨੇ ਆਪਣਾ ਇੱਕ ਪੁਰਾਣਾ ਲੁੱਕ ਰਿਕ੍ਰੀਏਟ ਕੀਤਾ ਹੈ।

ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਜੋ ਕੈਪਸ਼ਨ ਲਿਖਿਆ ਹੈ, ਉਸ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ ਕਿ ਬਿੱਗ ਬੀ ਅਜਿਹਾ ਕਿਉਂ ਕਹਿ ਰਹੇ ਹਨ। ਉਨ੍ਹਾਂ ਨੇ ਫੋਟੋ ਦੇ ਨਾਲ ਜੋ ਕੈਪਸ਼ਨ ਦਿੱਤਾ ਹੈ, ਉਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਸ਼ਾਇਦ ਉਹ ਕਿਸੇ ਗੱਲ ਤੋਂ ਦੁਖੀ ਹਨ। ਉਨ੍ਹਾਂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ 'ਚ ਇਕ ਪਾਸੇ ਅਮਿਤਾਭ ਆਪਣੀ ਜਵਾਨੀ 'ਚ ਨਜ਼ਰ ਆ ਰਹੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦਾ ਅਜੋਕਾ ਲੁੱਕ ਹੈ। ਲੱਗਦਾ ਹੈ ਕਿ ਉਸਨੇ ਆਪਣੀ ਪੁਰਾਣੀ ਦਿੱਖ ਨੂੰ ਮੁੜ ਰਿਕ੍ਰੀਏਟ ਕੀਤਾ ਹੈ।

image From instagram

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਕਾਈ ਬਲਯੂ ਰੰਗ ਦੇ ਕੋਟ ਪੈਂਟ 'ਚ ਨਜ਼ਰ ਆ ਰਹੇ ਹਨ। ਅਦਾਕਾਰ ਕੁਰਸੀ 'ਤੇ ਬੈਠ ਕੇ ਪੋਜ਼ ਦੇ ਰਹੇ ਹਨ।

ਤਸਵੀਰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਨੇ ਕੈਪਸ਼ਨ ਦੇ ਵਿੱਚ ਲਿਖਿਆ- "ਕੁਝ ਨਹੀਂ ਬਦਲਿਆ" !! ਹੁਣ ਅਸੀਂ ਅੱਖਾਂ ਦੀ ਕਮਜ਼ੋਰੀ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ?? “ਹਮ ਹੀ ਜਾਣੇ ਹਾਲ ਹਮਾਰਾ, ਬਦਲ ਗਿਆ ਹੈ ਜੀਵਨ ਸਾਰਾ”!! ਕੈਪਸ਼ਨ ਪੜ੍ਹ ਕੇ ਅਦਾਕਾਰ ਦੇ ਫੈਨਜ਼ ਹੈਰਾਨ ਰਹਿ ਗਏ। ਕਈ ਯੂਜ਼ਰਸ ਨੇ ਉਨ੍ਹਾਂ ਨੂੰ ਹੌਸਲਾ ਅਫਜ਼ਾਈ ਕਰਨ ਲੱਗ ਪਏ ਹਨ।

ਬਿੱਗ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਲਗਾਤਾਰ ਕਮੈਂਟਸ ਕਰ ਰਹੇ ਹਨ। ਇਸ ਪੋਸਟ 'ਤੇ ਪਹਿਲਾ ਕਮੈਂਟ ਅਮਿਤਾਭ ਦੀ ਪੋਤੀ ਨਵਿਆ ਨੰਦਾ ਦਾ ਆਇਆ ਹੈ। ਉਸ ਨੇ ਕਮੈਂਟ ਸੈਕਸ਼ਨ 'ਚ ਦਿਲ ਦਾ ਇਮੋਜੀ ਬਣਾਇਆ ਹੈ। ਇੱਕ ਯੂਜ਼ਰ ਨੇ ਕਿਹਾ- ਉਮਰ ਵਧ ਗਈ ਹੈ ਸਰ ਅਤੇ ਕੁਝ ਨਹੀਂ ਬਦਲਿਆ। ਜਦੋਂਕਿ ਦੂਜੇ ਨੇ ਲਿਖਿਆ- ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੇ ਹੋ। ਇੱਕ ਹੋਰ ਵਿਅਕਤੀ ਨੇ ਕਿਹਾ - ਕਿੱਥੇ ਕੁਝ ਬਦਲ ਗਿਆ ਹੈ ਜਨਾਬ, ਤੁਸੀਂ ਉਦੋਂ ਮੇਰੇ ਮੰਮੀ-ਡੈਡੀ ਦੇ ਹੀਰੋ ਸੀ... ਹੁਣ ਤੁਸੀਂ ਮੇਰੇ ਹੀਰੋ ਹੋ।

image From instagram

ਹੋਰ ਪੜ੍ਹੋ: ਮੀਕਾ ਸਿੰਘ ਨੇ ਫੈਨਜ਼ ਨੂੰ ਮਿਲਵਾਇਆ ਆਪਣੇ ਨਵੇਂ ਬੈਂਡ ਨਾਲ, ਵੇਖੋ ਮੀਕਾ ਦੇ ਨਵੇਂ ਬੈਂਡ ਦੀ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੂੰ ਹਾਲ ਹੀ ਵਿੱਚ ਫਿਲਮ ਝੁੰਡ ਅਤੇ ਰਨਵੇ 34 ਵਿੱਚ ਦੇਖਿਆ ਗਿਆ ਸੀ। ਉਹ ਅਗਲੀ ਵਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ ਬ੍ਰਹਮਾਸਤਰ ਵਿੱਚ ਨਜ਼ਰ ਆਉਣਗੇ।

 

View this post on Instagram

 

A post shared by Amitabh Bachchan (@amitabhbachchan)

You may also like