ਮੀਕਾ ਸਿੰਘ ਨੇ ਫੈਨਜ਼ ਨੂੰ ਮਿਲਵਾਇਆ ਆਪਣੇ ਨਵੇਂ ਬੈਂਡ ਨਾਲ, ਵੇਖੋ ਮੀਕਾ ਦੇ ਨਵੇਂ ਬੈਂਡ ਦੀ ਵੀਡੀਓ

written by Pushp Raj | May 26, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਇਨ੍ਹੀਂ ਦਿਨੀਂ ਆਪਣੇ ਸਵੈਂਯਬਰ ਅਤੇ ਮੀਕਾ ਆਪਣੇ ਗੀਤ ਮੀਕਾ ਦੀ ਵਹੁਟੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਮੀਕਾ ਸਿੰਘ ਨੇ ਫੈਨਜ਼ ਨੂੰ ਆਪਣੇ ਨਵੇਂ ਬੈਂਡ ਨਾਲ ਮਿਲਵਾਇਆ ਹੈ।

Image Source: Twitter

ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਮੀਕਾ ਸਿੰਘ ਦੇ ਨਾਲ-ਨਾਲ ਮਿਥੂਨ ਚੌਕਰਬਰਤੀ, ਪਰੀਣੀਤੀ ਚੋਪੜਾ ਅਤੇ ਕਰਨ ਜੌਹਰ ਵੀ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਹ ਵੀਡੀਓ ਇੱਕ ਸ਼ੋਅ ਦੇ ਦੌਰਾਨ ਦੀ ਹੈ। ਇਸ ਵੀਡੀਓ ਦੇ ਵਿੱਚ ਮੀਕਾ ਸਿੰਘ ਢੋਲ ਵਜਾ ਰਹੇ ਹਨ। ਮੀਕਾ ਦੇ ਨਾਲ-ਨਾਲ ਮਿਥੂਨ ਚੌਕਰਬਰਤੀ ਗਿਟਾਰ ਵਜਾ ਰਹੇ ਹਨ। ਕਰਨ ਜੌਹਰ ਪਿਛੇ ਡਰਮ ਵਜਾਉਂਜੇ ਹੋਏ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਸਭ ਦੇ ਨਾਲ ਪਰੀਣੀਤੀ ਚੋਪੜਾ ਹੱਥ ਵਿੱਚ ਮਾਈਕ ਫੜ ਕੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।

image From instagram

ਮੀਕਾ ਸਿੰਘ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਟਵੀਟ ਦੇ ਵਿੱਚ ਲਿਖਿਆ, " ਦੋਸਤੋ ਮੇਰੇ ਨਵੇਂ ਬੈਂਡ ਨੂੰ ਮਿਲੋ.. ਅਸੀਂ #MMPK ਨਾਮ ਨਾਲ ਜਾਣੇ ਜਾਂਦੇ ਹਾਂ.. ਪੂਰਾ ਨਾਂਅ ਹੈ #MMPK.. Full form is #mitundada @mikasingh @ParineetiChopra and the birthday boy @karanjohar ਮੈਂ ਮਜ਼ਾਕ ਕਰ ਰਿਹਾ ਹਾਂ ਵੱਡੇ ਭਰਾ ਨੂੰ ਜਨਮ ਦਿਨ ਮੁਬਾਰਕ.. ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਅਤੇ ਸਫਲਤਾਵਾਂ ਬਖਸ਼ੇ ਭਰਾ। " ਇਸ ਵੀਡੀਓ ਵਿੱਚ ਚਾਰੋਂ ਸਟੇਜ਼ 'ਤੇ ਚੜ੍ਹ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

image From instagram

ਫੈਨਜ਼ ਵੱਲੋਂ ਮੀਕਾ ਸਿੰਘ ਅਤੇ ਉਨ੍ਹਾਂ ਦੇ ਨਵੇਂ ਬੈਂਡ #MMPK ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਮੀਕਾ ਸਿੰਘ ਦਾ ਇਨ੍ਹਾਂ ਬਾਲੀਵੁੱਡ ਸੈਲੇਬਸ ਨਾਲ BTS ਵੀਡੀਓ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਇਸ ਟਵੀਟ ਉੱਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image From instagram

ਹੋਰ ਪੜ੍ਹੋ: ਫਿਲਮ 'ਰਾਕੇਟਰੀ ਦਿ ਨੰਬੀ ਇਫੈਕਟ' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਆਰ. ਮਾਧਵਨ ਨੇ ਜਿੱਤਿਆ ਫੈਨਜ਼ ਦਾ ਦਿਲ

ਇਸ ਦੇ ਨਾਲ ਹੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੱਸ ਦਈਏ ਕਿ ਰਿਆਲਟੀ ਸ਼ੋਅ ਮੀਕਾ ਦੀ ਵਹੁਟੀ ਸਵੈਂਵਰ ਦੇ ਦੌਰਾਨ ਮੀਕਾ ਸਿੰਘ ਲਾੜੀ ਦੀ ਭਾਲ ਕਰ ਰਹੇ ਨੇ । ਇਸ ਤੋਂ ਪਹਿਲਾਂ ਮੀਕਾ ਸਿੰਘ ਚੰਡੀਗੜ ‘ਚ ਪਹੁੰਚੇ ਸਨ। ਇਸ ਦੇ ਨਾਲ ਜਲਦ ਹੀ ਮੀਕਾ ਸਿੰਘ ਦਾ ਨਵਾਂ ਗੀਤ ਮੀਕਾ ਦੀ ਵਹੁੱਟੀ ਜਲਦ ਹੀ ਆਉਣ ਵਾਲਾ ਹੈ। ਦਰਸ਼ਕ ਮੀਕਾ ਦੇ ਵਿਆਹ ਵੇਖਣ ਅਤੇ ਇਸ ਗੀਤ ਨੂੰ ਸੁਨਣ ਲਈ ਬਹੁਤ ਉਤਸ਼ਾਹਿਤ ਹਨ।

You may also like