ਆਪਣੇ ਆਪ ਦੇ ਨਾਲ ਵਿਆਹ ਕਰਨ ਦੇ ਦੋ ਮਹੀਨੇ ਬਾਅਦ ਗਰਭਵਤੀ ਹੈ ਕਨਿਸ਼ਕ ਸੋਨੀ? ਜਾਣੋ ਸੱਚ ਕੀ ਹੈ!

written by Lajwinder kaur | November 09, 2022 08:24pm

Kanishka Soni news: ਟੀਵੀ ਅਦਾਕਾਰਾ ਕਨਿਸ਼ਕ ਸੋਨੀ ਕੁਝ ਮਹੀਨੇ ਪਹਿਲਾਂ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਉਸ ਨੇ ਖੁਦ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਸੀ, ਜਿਸ 'ਚ ਉਹ ਸਿੰਦੂਰ ਅਤੇ ਮੰਗਲਸੂਤਰ ਪਹਿਨੀ ਨਜ਼ਰ ਆਈ ਸੀ। ਹੁਣ ਉਸ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਲੋਕ ਦਾਅਵਾ ਕਰ ਰਹੇ ਹਨ ਕਿ ਉਹ ਗਰਭਵਤੀ ਹੋ ਗਈ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਵਿੱਚ ਕਿੰਨੀ ਸੱਚਾਈ ਹੈ।

ਹੋਰ ਪੜ੍ਹੋ : ਹਰਭਜਨ ਮਾਨ ਦਾ ਨਵਾਂ ਗੀਤ 'ਤੇਰਾ ਘੱਗਰਾ ਸੋਹਣੀਏ' ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

tv actress Kanishka Soni image source: instagram

ਦਰਅਸਲ, ਇੱਕ ਹਫ਼ਤਾ ਪਹਿਲਾਂ ਕਨਿਸ਼ਕ ਸੋਨੀ ਨੇ ਨਿਊਯਾਰਕ ਤੋਂ ਦੋ ਰੀਲਾਂ ਪੋਸਟ ਕੀਤੀਆਂ ਸਨ। ਇਸ 'ਚ ਉਸ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਬਲੈਕ ਜੀਨਸ ਪਾਈ ਹੋਈ ਸੀ। ਹੁਣ ਟੀ-ਸ਼ਰਟ ਦੇ ਹਲਕੇ ਹੋਣ ਕਾਰਨ ਉਸਦਾ ਪੇਟ ਥੋੜ੍ਹਾ ਬਾਹਰ ਨਜ਼ਰ ਆ ਰਿਹਾ ਸੀ। ਉਦੋਂ ਲੋਕਾਂ ਨੇ ਸੋਚਿਆ ਕਿ ਉਹ ਗਰਭਵਤੀ ਹੈ। ਜਦੋਂ ਇਹ ਗੱਲਾਂ ਅਭਿਨੇਤਰੀ ਦੇ ਕੰਨਾਂ ਤੱਕ ਪਹੁੰਚੀਆਂ ਤਾਂ ਉਨ੍ਹਾਂ ਨੇ ਇੱਕ ਹੋਰ ਪੋਸਟ ਕੀਤੀ। ਇਸ ਵਿੱਚ ਉਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ।

Kanishka Soni image image source: instagram

ਕਨਿਸ਼ਕ ਸੋਨੀ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸੇ ਜਗ੍ਹਾ ਦੇ ਉਨ੍ਹਾਂ ਹੀ ਕੱਪੜਿਆਂ ਵਿੱਚ ਜਿਸ ਵਿੱਚ ਉਸਦਾ ਪੇਟ ਬਾਹਰੋਂ ਦਿਖਾਈ ਦੇ ਰਿਹਾ ਸੀ। ਉਸ ਨੇ ਲਿਖਿਆ- ‘ਮੈਂ ਸਵੈ-ਵਿਆਹੁਤਾ ਵਾਂਗ ਖ਼ੁਦ ਗਰਭਵਤੀ ਨਹੀਂ ਹਾਂ...ਇਹ ਸਿਰਫ ਅਮਰੀਕਾ ਦੇ ਸੁਆਦੀ ਪੀਜ਼ਾ, ਬਰਗਰ ਦੇ ਕਾਰਨ ਹੈ... ਇਸ ਕਾਰਨ ਮੇਰਾ ਭਾਰ ਥੋੜ੍ਹਾ ਵਧ ਗਿਆ ਹੈ...ਪਰ ਮੈਨੂੰ ਚੰਗਾ ਲੱਗਦਾ ਹੈ..ਮੈਂ ਆਨੰਦ ਮਾਣ ਰਹੀ ਹਾਂ’।

Kanishka Soni image married-min image source: instagram

ਦੱਸ ਦੇਈਏ ਕਿ ਕਨਿਸ਼ਕ ਸੋਨੀ 'ਦੀਆ ਔਰ ਬਾਤੀ ਹਮ' ,'ਦੋ ਦਿਲ ਏਕ ਜਾਨ' ਅਤੇ 'ਦੇਵੋਂ ਕੇ ਦੇਵ ਮਹਾਦੇਵ', 'ਬੇਗੂਸਰਾਏ', 'ਕੁਲਫੀ ਕੁਮਾਰ ਬਾਜੇਵਾਲਾ'  ਵਰਗੇ ਕਈ ਨਾਮੀ ਸੀਰੀਅਲਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।

 

 

View this post on Instagram

 

A post shared by Kanishka Soni (@itskanishkasoni)

You may also like