
Kantara OTT Release in Hindi: ਫ਼ਿਲਮ ਨਿਰਦੇਸ਼ਕ ਰਿਸ਼ਬ ਸ਼ੈੱਟੀ ਦੀ ਫ਼ਿਲਮ 'ਕਾਂਤਾਰਾ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਫ਼ਿਲਮ ਨੇ ਇਸ ਸਾਲ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਅਤੇ ਨਵੇਂ ਰਿਕਾਰਡ ਬਣਾਏ। ਫ਼ਿਲਮ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਚੰਗਾ ਹੁੰਗਾਰਾ ਮਿਲਿਆ ਹੈ। ਹਿੰਦੀ ਸਿਨੇਮਾ ਦੇ ਦਰਸ਼ਕ ਲੰਬੇ ਸਮੇਂ ਤੋਂ ਇਸ ਫ਼ਿਲਮ ਦਾ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਇੰਤਜ਼ਾਰ ਕਰ ਰਹੇ ਸਨ। ਜੀ ਹਾਂ ਦਰਸ਼ਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਜਲਦ ਹੀ ਇਹ ਫ਼ਿਲਮ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ।

ਕਦੋਂ ਤੇ ਕਿਥੇ ਦੇਖ ਸਕਦੇ ਹੋ ਤੁਸੀ ਇਹ ਫ਼ਿਲਮ
ਇਸ ਸਾਲ ਦੀ ਬਿਹਤਰੀਨ ਫ਼ਿਲਮਾਂ 'ਚੋਂ ਇਕ 'ਕਾਂਤਾਰਾ' ਦੇ ਹਿੰਦੀ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਫ਼ਿਲਮ ਨੂੰ ਅੱਜ OTT ਪਲੇਟਫਾਰਮ Netflix 'ਤੇ ਹਿੰਦੀ ਵਿੱਚ ਸਟ੍ਰੀਮ ਕੀਤਾ ਗਿਆ ਹੈ। ਹਾਲਾਂਕਿ ਫਿਲਮ ਨੂੰ ਕਈ ਹੋਰ ਖੇਤਰੀ ਭਾਸ਼ਾਵਾਂ ਵਿੱਚ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਓਟੀਟੀ ਦੇ ਨਾਲ-ਨਾਲ ਫਿਲਮੀ ਪਰਦੇ 'ਤੇ ਵੀ ਪਿਆਰ ਮਿਲ ਰਿਹਾ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਹਿੰਦੀ ਦੇ ਦਰਸ਼ਕ ਵੀ ਕਾਂਤਾਰਾ ਨੂੰ ਓਨਾ ਹੀ ਪਿਆਰ ਦਿੰਦੇ ਹਨ ਜਾਂ ਨਹੀਂ।

ਬਾਲੀਵੁੱਡ ਫੈਨਜ਼ ਵੀ ਹੋਏ ਪ੍ਰਭਾਵਿਤ
ਰਿਸ਼ਭ ਸ਼ੈੱਟੀ ਦੀ ਫ਼ਿਲਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਪਰ ਇਸ ਦੇ ਨਾਲ ਹੀ 'ਕਾਂਤਾਰਾ' ਦੇ ਸੁਪਰਸਟਾਰ ਰਜਨੀਕਾਂਤ ਨੇ ਵੀ ਇਸ ਦੀ ਕਾਫੀ ਤਾਰੀਫ ਕੀਤੀ ਹੈ। ਰਜਨੀਕਾਂਤ ਦੇ ਨਾਲ-ਨਾਲ ਸਾਊਥ ਦੇ ਦੂਜੇ ਸੁਪਰਸਟਾਰ ਕਮਲ ਹਾਸਨ ਨੇ ਵੀ 'ਕਾਂਤਾਰਾ' ਨੂੰ ਬਹੁਤ ਹੀ ਸ਼ਾਨਦਾਰ ਫਿਲਮ ਦੱਸਿਆ ਹੈ। ਇਨ੍ਹਾਂ ਦੋਵਾਂ ਸੁਪਰਸਟਾਰਾਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਕਈ ਦਿੱਗਜ ਕਲਾਕਾਰਾਂ ਨੇ 'ਕਾਂਤਰਾ' ਫ਼ਿਲਮ ਦੇ ਵਿਸ਼ੇ ਅਤੇ ਫ਼ਿਲਮ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ ਹੈ।

ਹੋਰ ਪੜ੍ਹੋ: 87 ਸਾਲ ਦੀ ਉਮਰ 'ਚ ਵੀ ਬਰਕਰਾਰ ਹੈ ਹੀ-ਮੈਨ ਦਾ ਚਾਰਮ, ਵੇਖੋ ਧਰਮਿੰਦਰ ਦੇ ਜਨਮਦਿਨ ਦੀਆਂ ਖ਼ਾਸ ਤਸਵੀਰਾਂ
ਬਾਕਸ ਆਫਿਸ 'ਤੇ ਬਣਾਏ ਕਈ ਰਿਕਾਰਡ
ਫ਼ਿਲਮ 'ਕਾਂਤਰਾ' ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਹੈ। ਇਹ ਫਿਲਮ ਇਸ ਸਾਲ 30 ਸਤੰਬਰ ਨੂੰ ਫ਼ਿਲਮੀ ਪਰਦੇ 'ਤੇ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਫ਼ਿਲਮ ਧਮਾਕੇਦਾਰ ਕਮਾਈ ਕਰ ਰਹੀ ਹੈ। ਇੱਕ ਰਿਪੋਰਟ ਮੁਤਾਬਕ 'ਕਾਂਤਾਰਾ' ਹੁਣ ਤੱਕ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਅਤੇ ਇਹ ਫ਼ਿਲਮ ਸਾਲ 2022 'ਚ ਬਾਕਸ ਆਫਿਸ 'ਤੇ ਵੱਧ ਕਮਾਈ ਕਰਨ ਵਾਲੀ ਫ਼ਿਲਮਾਂ ਚੋਂ ਇੱਕ ਹੈ।
View this post on Instagram