
Dharmendra Birthday pics: 87 ਸਾਲ ਦੀ ਉਮਰ ਵਿੱਚ ਵੀ ਫੈਨਜ਼ 'ਤੇ ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦਾ ਜਾਦੂ ਬਰਕਰਾਰ ਹੈ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਦੇ ਜਨਮਦਿਨ 'ਤੇ ਵੇਖਣ ਨੂੰ ਮਿਲੀ ਜਦੋਂ ਧਰਮਿੰਦਰ ਆਪਣੇ ਫੈਨਜ਼ ਨਾਲ ਜਨਮਦਿਨ ਮਨਾਉਂਦੇ ਨਜ਼ਰ ਆਏ। ਬੀਤੇ ਦਿਨ ਅਦਾਕਾਰ ਨੇ ਆਪਣਾ ਜਨਮਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਦਿੱਗਜ਼ ਅਦਾਕਾਰ ਧਰਮਿੰਦਰ ਦਾ ਅਸਲ ਨਾਂਅ ਧਰਮ ਸਿੰਘ ਦਿਓਲ ਹੈ। ਬਾਲੀਵੁੱਡ 'ਚ ਹੀਮੈਨ ਦੇ ਨਾਂਅ ਨਾਲ ਮਸ਼ਹੂਰ ਧਰਮਿੰਦ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲ ਵਿੱਚ 8 ਦਸੰਬਰ 1935 ਨੂੰ ਇੱਕ ਜੱਟ ਸਿੱਖ ਪਰਿਵਾਰ ਵਿੱਚ ਜਨਮੇ ਧਰਮਿੰਦਰ ਦਾ ਬਚਪਨ ਪਿੰਡ ਵਿੱਚ ਹੀ ਬੀਤਿਆ। ਧਰਮਿੰਦਰ ਬਾਲੀਵੁੱਡ ਦੇ ਇੱਕ ਸਫਲ ਅਭਿਨੇਤਾ ਹਨ, ਜਿਨ੍ਹਾਂ ਨੇ 5 ਦਹਾਕਿਆਂ ਵਿੱਚ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ।
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ 8 ਦਸੰਬਰ ਨੂੰ 87 ਸਾਲ ਦੇ ਹੋ ਗਏ ਹਨ। ਹਾਲ ਹੀ 'ਚ ਧਰਮਿੰਦਰ ਨੇ ਮੀਡੀਆ ਨਾਲ ਆਪਣੇ ਜਨਮਦਿਨ 'ਤੇ ਕੇਕ ਕੱਟ ਕੇ ਇਸ ਦਿਨ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਅਦਾਕਾਰ ਦੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਬਰਥਡੇਅ ਦੇ ਖ਼ਾਸ ਮੌਕੇ 'ਤੇ ਧਰਮਿੰਦਰ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗ੍ਰੇ ਜੈਕੇਟ ਦੇ ਨਾਲ ਬਲੈਕ ਜੀਨਸ ਅਤੇ ਕੈਪ ਪਹਿਨੇ ਹੋਏ ਨਜ਼ਰ ਆਏ। ਧਰਮਿੰਦਰ ਆਪਣੇ ਇਸ ਡਰੈਸਅੱਪ ਵਿੱਚ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਧਰਮਿੰਦਰ ਦੇ ਚਿਹਰੇ 'ਤੇ ਮੁਸਕਰਾਹਟ ਦੇਖ ਕੇ ਫੈਨਜ਼ ਨੂੰ ਹੀ-ਮੈਨ ਦੀ ਜਵਾਨੀ ਦੇ ਦਿਨ ਯਾਦ ਆ ਗਏ।
87ਵੇਂ ਜਨਮਦਿਨ 'ਤੇ ਮੀਡੀਆ ਨੇ ਧਰਮਿੰਦਰ ਨੂੰ ਇਕ ਵਾਰ ਫਿਰ ਐਕਸ਼ਨ ਹੀਰੋ ਕਿਹਾ। ਚਾਕਲੇਟ ਕੇਕ ਦੇ ਨਾਲ ਧਰਮਿੰਦਰ ਨੂੰ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਖ਼ਾਸ ਮਹਿਸੂਸ ਕਰਵਾਇਆ। ਇਸ ਵਾਰ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ ਧਰਮਿੰਦਰ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਕੇਕ ਕੱਟ ਕੇ ਆਪਣੇ ਜਨਮਦਿਨ ਨੂੰ ਖ਼ਾਸ ਬਣਾਇਆ।

ਸੋਸ਼ਲ ਮੀਡੀਆ ਤੋਂ ਲੈ ਕੇ ਧਰਮਿੰਦਰ ਦੇ ਘਰ ਦੇ ਬਾਹਰ ਤੱਕ ਹਰ ਪਾਸੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਨਜ਼ਰ ਆਏ। ਧਰਮਿੰਦਰ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਲਈ ਜਨਮਦਿਨ ਦੀਆਂ ਖਾਸ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
View this post on Instagram