ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਸਾਥੀਆਂ ਦੇ ਨਾਲ ਮਿਲਕੇ ਲੋਕਾਂ ਨੂੰ ਕੀਤਾ ਜਾਗਰੂਕ, ਅਡਾਨੀ ਨੂੰ ਮਾਤ ਦੇਣ ਲਈ ਇਨ੍ਹਾਂ ਚੀਜ਼ਾਂ ਨੂੰ ਕਹੋ ‘ਨਾਂਹ’

written by Lajwinder kaur | December 16, 2020

ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਕਿਸਾਨ ਵੀਰਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਨੇ । ਇਸ ਸੰਘਰਸ਼ ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ । harf cheema with kanwar grewal  ਹੋਰ ਪੜ੍ਹੋ : ਪ੍ਰੀਤ ਹਰਪਾਲ ਹਾਜ਼ਿਰ ਹੋਏ ਆਪਣੇ ਨਵੇਂ ਕਿਸਾਨੀ ਗੀਤ ‘PUNJAB VS DELHI’ ਦੇ ਨਾਲ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਗਾਇਕ ਕੰਵਰ ਗਰੇਵਾਲ ਤੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਦਿਖਾਈ ਦੇ ਰਹੇ ਨੇ । ਇਸ ਵੀਡੀਓ ਸੁਨੇਹੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਅਡਾਨੀ ਦੀਆਂ ਚੀਜ਼ਾਂ ਦਾ ਬਾਈਕਾਟ ਕਿਵੇਂ ਕੀਤਾ ਜਾਵੇ ਉਸ ਬਾਰੇ ਦੱਸਿਆ ਹੈ । inside pic of harf cheema ਦੱਸ ਦਈਏ ਇਸ ਕੜਾਕੇ ਦੀ ਠੰਡ ‘ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਪ੍ਰਦਰਸ਼ਨ ਕਰ ਰਹੇ ਨੇ । ਅੱਜ ਇਹ ਪ੍ਰਦਰਸ਼ਨ ਆਪਣੇ 21ਵੇਂ ਦਿਨ ਚ ਪਹੁੰਚ ਗਿਆ ਹੈ । ਕਿਸਾਨਾਂ ਨੂੰ ਪੂਰੇ ਦੇਸ਼ ਦੇ ਨਾਲ ਵਿਦੇਸ਼ਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ । ਪਰ ਸਰਕਾਰ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੀ ਹੈ । pic of harf cheema and kanwar grewal  

 
View this post on Instagram
 

A post shared by Harf Cheema (ਹਰਫ) (@harfcheema)

 

0 Comments
0

You may also like