ਕੰਵਰ ਗਰੇਵਾਲ ਅਤੇ ਰੁਪਿਨ ਕਾਹਲੋਂ ਦਾ ਨਵਾਂ ਗੀਤ ‘ਜਰਨੈਲ’ ਰਿਲੀਜ਼

written by Shaminder | June 07, 2021

ਕੰਵਰ ਗਰੇਵਾਲ ਅਤੇ ਰੁਪਿਨ ਕਾਹਲੋਂ ਦਾ ਨਵਾਂ ਗੀਤ ‘ਜਰਨੈਲ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨਦੀਪ ਸੰਗੋਵਾਲੀਆ ਨੇ ਲਿਖੇ ਹਨ ਅਤੇ ਮਿਊਜ਼ਿਕ ਰੁਪਿਨ ਕਾਹਲੋਂ ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ ਪ੍ਰੀਤਮ ਦੱਤ ਨੇ ਤਿਆਰ ਕੀਤਾ ਹੈ । ਇਸ ਗੀਤ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਗੁਣਗਾਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸੈਂਟਰ ਸਰਕਾਰ ਸੰਤਾਂ ਤੋਂ ਡਰਦੀ ਸੀ ।

Jarnail singh

ਹੋਰ ਪੜ੍ਹੋ : ਅਦਾਕਾਰ ਦਿਲੀਪ ਕੁਮਾਰ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ, ਫੇਫੜਿਆਂ ਵਿੱਚ ਭਰਿਆ ਪਾਣੀ 

Sant Jarnail singh

ਇਸ ਦੇ ਨਾਲ ਹੀ ਸੰਤ ਦੀ ਸਿਫਤ ਵੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਇੱਜ਼ਤਾਂ ਦੀ ਰਾਖੀ ਕਰਦੇ ਸਨ ਅਤੇ ਬੁਰੀ ਨੀਅਤ ਰੱਖਣ ਵਾਲਿਆਂ ਨੂੰ ਆਪਣੇ ਤਰੀਕੇ ਦੇ ਨਾਲ ਸਬਕ ਵੀ ਸਿਖਾਉਂਦੇ ਸਨ ।ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

jarnail singh

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੰਵਰ ਗਰੇਵਾਲ ਕਈ ਗੀਤ ਕੱਢ ਚੁੱਕੇ ਹਨ । ਆਪਣੇ ਸੂਫ਼ੀ ਅੰਦਾਜ ਲਈ ਉਹ ਜਾਣੇ ਜਾਂਦੇ ਹਨ ਅਤੇ ਹੁਣ ਤੱਕ ਉਹ ਕਈ ਹਿੱਟ ਗੀਤ ਦੇ ਚੁੱਕੇ ਨੇ ।

ਉਹ ਪਿਛਲੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹਨ ਅਤੇ ਕਿਸਾਨੀ ਨਾਲ ਸਬੰਧਤ ਗੀਤ ਵੀ ਕੱਢ ਚੁੱਕੇ ਹਨ ।

 

0 Comments
0

You may also like