ਰੂਹਾਨੀ ਸਕੂਨ ਦੇਵੇਗਾ ਕਨਵਰ ਗਰੇਵਾਲ ਦਾ ਗਾਣਾ 'ਗੁਰੂ ਗੁਰੂ' 

Written by  Rupinder Kaler   |  April 08th 2019 04:54 PM  |  Updated: April 08th 2019 05:18 PM

ਰੂਹਾਨੀ ਸਕੂਨ ਦੇਵੇਗਾ ਕਨਵਰ ਗਰੇਵਾਲ ਦਾ ਗਾਣਾ 'ਗੁਰੂ ਗੁਰੂ' 

ਸੂਫ਼ੀਆਨਾ ਰੰਗ ਵਿੱਚ ਰੰਗੇ ਗਾਇਕ ਕਨਵਰ ਗਰੇਵਾਲ ਦਾ ਨਵਾਂ ਗਾਣਾ ਗੁਰੂ ਗੁਰੂ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ । ਬੀਤੇ ਦਿਨ ਇਸ ਗਾਣੇ ਦਾ ਟੀਜ਼ਰ ਸਾਹਮਣੇ ਆਇਆ ਹੈ । ਕਨਵਰ ਦੇ ਇਸ ਗਾਣੇ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਵਿੱਚ ਗੁਰੂ ਰਵੀਦਾਸ ਜੀ ਦਾ ਗੁਣਗਾਣ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਕਨਵਰ ਗਰੇਵਾਲ ਦੀ ਅਵਾਜ਼ ਵਿੱਚ ਗਾਏ ਇਸ ਗਾਣੇ ਦਾ ਮਿਊਜ਼ਕ ਰੁਪਿਨ ਕਾਹਲੋਂ ਨੇ ਤਿਆਰ ਕੀਤਾ ਹੈ ।

https://www.youtube.com/watch?v=xEUVBQHO-R4

ਜਦੋਂ ਕਿ ਗਾਣੇ ਦਾ ਵੀਡਿਓ ਪ੍ਰਿੰਸ  ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਰੁਬਾਈ ਲੇਬਲ ਹੇਠ ਜਾਰੀ ਕੀਤਾ ਜਾਵੇਗਾ । ਇਸ ਟੀਜ਼ਰ ਨੂੰ ਲੋਕਾਂ ਨੇ ਏਨਾਂ ਪਸੰਦ ਕੀਤਾ ਹੈ ਕਿ ਇੱਕ ਦਿਨ ਵਿੱਚ ਹੀ ਇਸ ਟੀਜ਼ਰ ਦੇ ਵੀਵਰਜ਼ ਦੀ ਗਿਣਤੀ ਇੱਕ ਲੱਖ ਤੋਂ ਉਪਰ ਪਹੁੰਚ ਗਈ ਹੈ । ਕਨਵਰ ਗਰੇਵਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਹਰ ਗਾਣਾ ਰੂਹਾਨੀ ਹੁੰਦਾ ਹੈ ਜਿਸ ਨੂੰ ਸੁਣਕੇ ਰੁਹਾਨੀ ਸਕੂਨ ਮਿਲਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network