ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਨਾਲ ਕੈਨੇਡਾ 'ਚ ਮਨਾ ਰਹੇ ਛੁੱਟੀਆਂ,ਤਸਵੀਰਾਂ ਕੀਤੀਆਂ ਸਾਂਝੀਆਂ 

written by Shaminder | August 09, 2019 06:11pm

ਕਮੇਡੀਅਨ ਕਪਿਲ ਸ਼ਰਮਾ ਏਨੀਂ ਦਿਨੀਂ ਆਪਣੀ ਪਤਨੀ ਗਿੰਨੀ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਨੇ । ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ । ਗਿੰਨੀ ਪ੍ਰੈਗਨੇਂਟ ਹੈ ਅਤੇ ਦੋਨੋਂ ਬੇਬੀਮੂਨ ਮਨਾਉਣ ਲਈ ਕੈਨੇਡਾ ਗਏ ਹਨ ।

ਹੋਰ ਵੇਖੋ:ਪਿਤਾ ਬਣਨ ਵਾਲੇ ਹਨ ਕਪਿਲ ਸ਼ਰਮਾ, ਸ਼ੋਅ ਤੋਂ ਬਰੇਕ ਲੈ ਕੇ ਪਤਨੀ ਨਾਲ ਗਏ ਕੈਨੇਡਾ !

https://www.instagram.com/p/B049jaRgXv8/

ਕਪਿਲ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਤੋਂ ਪਹਿਲਾਂ ਵੀ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸਨ ।

Image result for ginni and kapil in canada

ਕਪਿਲ ਸ਼ਰਮਾ ਨੇ ਜਿਸ ਤਸਵੀਰ ਨੂੰ ਸਾਂਝਾ ਕੀਤਾ ਹੈ ਉਸ ਤਸਵੀਰ 'ਚ ਉਹ ਗਿੰਨੀ ਚਤਰਥ ਨਾਲ ਵਾਕ ਕਰਦੇ ਹੋਏ ਨਜ਼ਰ ਆ ਰਹੇ ਹਨ,ਜਦਕਿ ਉਨ੍ਹਾਂ ਦੇ ਪਿੱਛੇ ਇੱਕ ਆਲੀਸ਼ਾਨ ਹੋਟਲ ਨਜ਼ਰ ਆ ਰਿਹਾ ਹੈ ।

https://www.instagram.com/p/B00iAC5A2oz/

ਦੱਸ ਦਈਏ ਕਿ ਗਿੰਨੀ ਅਤੇ ਕਪਿਲ ਸ਼ਰਮਾ ਪਿਛਲੇ ਦਿਨੀਂ ਹੀ ਕੈਨੇਡਾ 'ਚ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਗਿੰਨੀ ਦਸੰਬਰ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ ।

You may also like